#INDIA

ਵੀਅਤਨਾਮ ਦੇ ਜਹਾਜ਼ ‘ਚ ਖਰਾਬੀ ਆਉਣ ਕਾਰਨ 300 ਦੇ ਕਰੀਬ ਯਾਤਰੀ ਮੁੰਬਈ ਹਵਾਈ ਅੱਡੇ ‘ਤੇ ਫਸੇ

ਮੁੰਬਈ, 26 ਮਈ (ਪੰਜਾਬ ਮੇਲ)- ਵੀਅਤਜੈੱਟ ਦੀ ਉਡਾਣ ‘ਚ ਵਿਘਨ ਪੈਣ ਕਾਰਨ ਇਸ ਦੇ ਘੱਟੋ-ਘੱਟ 300 ਯਾਤਰੀ ਇਥੇ ਫਸ ਗਏ। ਇਹ ਜਹਾਜ਼ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਜਾ ਰਿਹਾ ਸੀ। ਯਾਤਰੀ ਮੁਤਾਬਕ ਜਹਾਜ਼ ‘ਚ ਖਰਾਬੀ ਕਾਰਨ ਉਨ੍ਹਾਂ ਨੂੰ ਕਰੀਬ 10 ਘੰਟੇ ਸ਼ਹਿਰ ਦੇ ਹਵਾਈ ਅੱਡੇ ‘ਤੇ ਇੰਤਜ਼ਾਰ ਕਰਨਾ ਪਿਆ। ਯਾਤਰੀ ਨੇ ਦੋਸ਼ ਲਾਇਆ ਕਿ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਏਅਰਲਾਈਨ ਨੇ ਯਾਤਰੀਆਂ ਲਈ ਹੋਟਲ ਜਾਂ ਖਾਣੇ ਦਾ ਪ੍ਰਬੰਧ ਨਹੀਂ ਕੀਤਾ। ਡੀ.ਜੀ.ਸੀ.ਏ. ਦੇ ਨਿਯਮਾਂ ਤਹਿਤ ਜੇਕਰ ਕਿਸੇ ਫਲਾਈਟ ਵਿਚ ਨਿਰਧਾਰਤ ਸਮੇਂ ਤੋਂ ਜ਼ਿਆਦਾ ਦੇਰੀ ਹੁੰਦੀ ਹੈ, ਤਾਂ ਸਬੰਧਤ ਏਅਰਲਾਈਨ ਨੂੰ ਯਾਤਰੀਆਂ ਦੇ ਬੋਰਡਿੰਗ ਅਤੇ ਰਹਿਣ ਦੀ ਵਿਵਸਥਾ ਕਰਨੀ ਹੋਵੇਗੀ। ਇਸ ਸਬੰਧ ਵਿਚ ਵੀਅਤਜੈੱਟ ਨੂੰ ਭੇਜੇ ਗਏ ਸਵਾਲਾਂ ਦੇ ਲਿਖਤੀ ਸਮੇਂ ਤੱਕ ਜਵਾਬ ਨਹੀਂ ਮਿਲੇ।

Leave a comment