#OTHERS

ਵਿਸ਼ਵ ਭਰ ਵਿਚ 10 ਦੇਸ਼ਾਂ ‘ਚ ਜੱਚਾ-ਬੱਚਾ ਮੌਤ ਹੋਣ ਦੇ 60 ਫੀਸਦੀ ਮਾਮਲੇ; ਭਾਰਤ ਸਿਖ਼ਰ ‘ਤੇ

ਕੇਪਟਾਊਨ, 11 ਮਈ (ਪੰਜਾਬ ਮੇਲ)-ਬੱਚੇ ਦੇ ਜਨਮ, ਮਰੇ ਹੋਏ ਬੱਚੇ ਜੰਮਣ ਅਤੇ ਨਵਜੰਮੇ ਬੱਚਿਆਂ ਦੀ ਮੌਤ ਹੋਣ ਦੇ ਵਿਸ਼ਵ ਭਰ ਵਿਚ 60 ਫੀਸਦੀ ਮਾਮਲੇ 10 ਦੇਸ਼ਾਂ ਵਿਚ ਹਨ ਤੇ ਭਾਰਤ ਦੀ ਸਥਿਤੀ ਸਭ ਤੋਂ ਖ਼ਰਾਬ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ 10 ਦੇਸ਼ਾਂ ਦੀ ਸੂਚੀ ਵਿਚ ਵੀ ਸਿਖਰ ‘ਤੇ ਹੈ, ਜੋ ਵਿਸ਼ਵਵਿਆਪੀ ਬਾਲ ਜਨਮ ਵਿਚ 51 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ।
ਇਨ੍ਹਾਂ ਅੰਕੜਿਆਂ ਅਨੁਸਾਰ 2020-2021 ਵਿਚ ਜਣੇਪੇ ਦੌਰਾਨ 2 ਲੱਖ 90 ਹਜ਼ਾਰ ਔਰਤਾਂ ਦੀ ਮੌਤ ਹੋਈ, 19 ਲੱਖ ਮਰੇ ਹੋਏ ਬੱਚੇ ਪੈਦਾ ਹੋਏ ਅਤੇ 23 ਲੱਖ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਵਿਸ਼ਵ ਪੱਧਰ ‘ਤੇ ਕੁੱਲ 45 ਲੱਖ ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ ਭਾਰਤ ਵਿਚ ਮਰਨ ਵਾਲਿਆਂ ਦੀ ਗਿਣਤੀ 7,88,000 ਹੈ। ਇਸ ਸੂਚੀ ਵਿਚ ਭਾਰਤ ਤੋਂ ਬਾਅਦ ਨਾਈਜੀਰੀਆ, ਪਾਕਿਸਤਾਨ, ਕਾਂਗੋ ਲੋਕਤੰਤਰੀ ਗਣਰਾਜ, ਇਥੋਪੀਆ, ਬੰਗਲਾਦੇਸ਼ ਅਤੇ ਚੀਨ ਦਾ ਨੰਬਰ ਆਉਂਦਾ ਹੈ।

Leave a comment