ਨਵੀਂ ਦਿੱਲੀ, 4 ਮਈ (ਪੰਜਾਬ ਮੇਲ)-ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਜੇ ਬੰਗਾ ਵਿਸ਼ਵ ਬੈਂਕ ਦੇ ਅਗਲੇ ਮੁਖੀ ਹੋਣਗੇ। ਉਹ 2 ਜੂਨ ਨੂੰਡੇਵਿਡ ਮਾਲਪਾਸ ਦੀ ਜਗ੍ਹਾ ਲੈਣਗੇ। ਵਿਸ਼ਵ ਬੈਂਕ ਨੇ ਬੋਰਡ ਵੱਲੋਂ ਵੋਟਿੰਗ ਰਾਹੀਂ ਅਜੇ ਬੰਗਾ ਦੀ ਚੋਣ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਮੁਖੀ ਚੁਣਿਆ ਗਿਆ ਹੈ 5 ਸਾਲ ਲਈ ਅਜੇ ਬੰਗਾ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਲਈ ਬੋਰਡ ਦੀ ਵੋਟਿੰਗ ਦੇ ਤੁਰੰਤ ਬਾਅਦ ਜਾਰੀ ਇਸ ਬਿਆਨ ਵਿਚ ਸੰਗਠਨ ਨੇ ਕਿਹਾ, “ਵਿਸ਼ਵ ਬੈਂਕ ਸਮੂਹ ਅਜੇ ਬੰਗਾ ਦੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ 2 ਜੂਨ ਨੂੰ ਡੇਵਿਡ ਮਾਲਪਾਸ ਤੋਂ ਇਹ ਭੂਮਿਕਾ ਸੰਭਾਲਣਗੇ।” ਮਾਸਟਰਕਾਰਡ ਇੰਕ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਪਿਛਲੇ ਮਹੀਨੇ ਸਮਰਥਨ ਮਿਲਿਆ ਸੀ।