ਬਰੈਂਪਟਨ, 20 ਸਤੰਬਰ (ਰਮਿੰਦਰ ਵਾਲੀਆ/ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਕਰਾਇਆ ਗਿਆ, ਜੋ ਬਹੁਤ ਯਾਦਗਾਰੀ ਹੋ ਨਿਬੜਿਆ। ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿਚ ਆਪਣੀ ਸ਼ਿਰਕਤ ਕੀਤੀ। ਭਾਰਤ ਤੋਂ ਆਏ ਡਾ. ਦਵਿੰਦਰ ਖ਼ੁਸ਼ ਧਾਲੀਵਾਲ, ਡਾ. ਹਰਮਿੰਦਰ ਸਿੰਘ ਤੇ ਡਾ. ਅਤਿੰਦਰ ਕੌਰ ਤੇ ਲਖਵਿੰਦਰ ਲੱਖਾ ਸਲੇਮਪੁਰੀ ਨੂੰ ਯਾਦਗਾਰੀ ਸਨਮਾਨ ਚਿੰਨ੍ਹ ‘ਤੇ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਕਥੂਰੀਆ ਨੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਚ ਬਿਰਾਜਮਾਨ ਸਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ। ਇਸਦੇ ਨਾਲ ਹੀ ਸ. ਲਖਵਿੰਦਰ ਸਿੰਘ ਲੱਖਾ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਚਾਰੋਂ ਮਹਿਮਾਨਾਂ ਨੇ ਹਾਜ਼ਰੀਨ ਮੈਂਬਰਾਂ ਨਾਲ ਆਪਣੀਆਂ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਪ੍ਰੋਗਰਾਮ ‘ਚ ਹਾਜ਼ਰੀਨ ਮੈਂਬਰਾਂ ‘ਚੋਂ ਕੁਝ ਮੈਂਬਰਾਂ ਨੇ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਕੁਝ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਮਹਿਮਾਨਾਂ ਵਿਚ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ, ਰਮਿੰਦਰ ਵਾਲੀਆ, ਦਲਬੀਰ ਸਿੰਘ ਕਥੂਰੀਆ, ਸ. ਦਲਜੀਤ ਸਿੰਘ ਗੈਦੂ, ਮਕਸੂਦ ਚੌਧਰੀ, ਡਾ. ਸੋਹਨ ਸਿੰਘ ਪਰਮਾਰ, ਰਵਿੰਦਰ ਸਿੰਘ ਕੰਗ, ਸੁਜਾਨ ਸਿੰਘ ਸੁਜਾਨ, ਜਰਨੈਲ ਸਿੰਘ ਮਠਾੜੂ, ਡਾ. ਦਵਿੰਦਰ ਲੱਧੜ, ਡਾ. ਹਰਮਿੰਦਰ ਸਿੰਘ, ਡਾ. ਦਵਿੰਦਰ ਖ਼ੁਸ਼ ਧਾਲੀਵਾਲ, ਡਾ. ਅਤਿੰਦਰ ਕੌਰ, ਡਾ. ਜਸਪਾਲ ਸਿੰਘ ਦੇਸੂਵੀ, ਲੱਖਵਿੰਦਰ ਲੱਖਾ ਸਲੇਮਪੁਰੀ, ਸੁੰਦਪਾਲ ਰਾਜਾਸਾਂਸੀ, ਡਾ. ਅਫ਼ਜ਼ਲ ਰਾਜ, ਮੱਲ ਸਿੰਘ ਬਾਸੀ, ਲਵਪ੍ਰੀਤ ਸਿੰਘ, ਅਮਰੀਤ ਕੌਰ ਤੇ ਬਹੁਤ ਸਾਰੀਆਂ ਹੋਰ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿਚ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਨੇ ਐਲਾਨ ਕੀਤਾ ਕਿ ਰਮਿੰਦਰ ਵਾਲੀਆ (ਰੰਮੀ) ਸਾਹਿਤ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਬਹੁਤ ਮਿਹਨਤੀ, ਸਿਰੜੀ ਤੇ ਲਗਨ ਨਾਲ ਕੰਮ ਕਰਦੀ ਹੈ। ਰਮਿੰਦਰ ਵਾਲੀਆ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਜੋ ਵੀ ਜ਼ਿੰਮੇਵਾਰੀ ਉਸਨੂੰ ਸੌਂਪੀ ਜਾਏਗੀ ਉਹ ਪੂਰੀ ਤਨਦੇਹੀ ਨਾਲ ਉਸਨੂੰ ਨਿਭਾਉਣਗੇ। ਡਾ. ਸੋਹਨ ਸਿੰਘ ਪਰਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬਹੁਤ ਹੀ ਖ਼ੁਸ਼ਨੁਮਾ ਮਾਹੌਲ ਵਿਚ ਇਹ ਸਨਮਾਨ ਸਮਾਰੋਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।