#PUNJAB

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ ਯਾਦਗਾਰੀ ਹੋ ਨਿਬੜੀ

ਚੰਡੀਗੜ੍ਹ, 22 ਅਕਤੂਬਰ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ “ਵਿਖੇ 18 ਅਕਤੂਬਰ ਸ਼ੁੱਕਰਵਾਰ ਨੂੰ ਬਾਦ ਸ਼ਾਮ 6 ਵਜੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ਪ੍ਰੋਗਰਾਮ ਕਰਾਇਆ ਗਿਆ । ਇਸ ਪ੍ਰੋਗਰਾਮ ਦੇ ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜੋਕਿ ਕਾਬਿਲੇ ਤਾਰੀਫ਼ ਸੀ । ਪ੍ਰਧਾਨਗੀ ਮੰਡਲ ਵਿੱਚ ਇਕਬਾਲ ਮਾਹਲ , ਇੰਦਰਜੀਤ ਸਿੰਘ ਬੱਲ , ਹੈਰੀ ਧਾਲੀਵਾਲ ਜੱਜ , ਡਾ ਸੋਹਨ ਸਿੰਘ ਪਰਮਾਰ ਤੇ ਬਾਬਾ ਨਜਮੀ ਜੀ ਸੁਸ਼ੋਭਿਤ ਸਨ । ਇਕਬਾਲ ਮਾਹਲ ਨੇ ਹਾਜ਼ਰੀਨ ਮੈਂਬਰਜ਼ ਨਾਲ ਬਾਬਾ ਨਜਮੀ ਦੀ ਜਾਣ ਪਹਿਚਾਣ ਕਰਾਈ । ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ ਅਸੀਂ ਕਿੰਨੇ ਵੱਡਭਾਗੇ ਹਾਂ ਅੱਜ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਬਾਬਾ ਨਜਮੀ ਪਹੁੰਚੇ ਹਨ ਤੇ ਅਸੀਂ ਅੱਜ ਸੱਭ ਉਹਨਾਂ ਦੀਆਂ ਰਚਨਾਵਾਂ ਦਾ ਅਨੰਦ ਮਾਣਾਂਗੇ । ਪ੍ਰੋ ਜਗੀਰ ਸਿੰਘ ਕਾਹਲੋਂ , ਮਕਸੂਦ ਚੌਧਰੀ , ਸੁਜਾਨ ਸਿੰਘ ਸੁਜਾਨ , ਸੁੰਦਰਪਾਲ ਰਾਜਾਸਾਂਸੀ , ਡਾ ਜਸਪਾਲ ਸਿੰਘ ਦੇਸੂਵੀ , ਸ ਹਰਦਿਆਲ ਸਿੰਘ ਝੀਤਾ , ਨੀਟਾ ਬਲਵਿੰਦਰ , ਹਰਜੀਤ ਬਮਰਾ , ਰਣਜੀਤ ਕੌਰ ਅਰੋੜਾ , ਗਿਆਨ ਸਿੰਘ ਦਰਦੀ , ਪਰਮਜੀਤ ਸਿੰਘ ਬਿਰਦੀ , ਹਰ ਨਿਥਾਣਾ , ਮਹਾਂਬੀਰ ਸਿੰਘ ਗਿੱਲ ਤੇ ਕੁਝ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ ।ਕੁਝ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਬਾਬਾ ਨਜਮੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਤੇ ਦਮਦਾਰ ਅਵਾਜ਼ ਵਿੱਚ ਬਹੁਤ ਜੋਸ਼ ਭਰੇ ਲਹਿਜੇ ਵਿੱਚ ਆਪਣੀਆਂ ਨਜ਼ਮਾਂ ਨੂੰ ਪੇਸ਼ ਕਰ ਖ਼ੂਬ ਰੰਗ ਬੰਨਿਆ । ਸਰੋਤੇ ਮੰਤਰ ਮੁਗੱਧ ਹੋ ਉਹਨਾਂ ਨੂੰ ਸੁਣਦੇ ਰਹੇ । ਪਾਕਿਸਤਾਨ ਵੱਸਦੇ ਲੋਕ ਪੱਖੀ ਬੁਲੰਦ ਸ਼ਾਇਰ ਬਾਬਾ ਨਜਮੀ ਦੀਆਂ ਨਜ਼ਮਾਂ ਵਿੱਚ ਮਿਹਨਤੀ ਤੇ ਮਜ਼ਦੂਰਾਂ ਦਾ ਦਰਦ ਝਲਕਦਾ ਸਾਫ ਦਿੱਖਦਾ ਹੈ ਤੇ ਸਰਕਾਰਾਂ ਪ੍ਰਤੀ ਰੋਸ ਵੀ । ਉਹ ਆਪਣੀਆਂ ਕਵਿਤਾਵਾਂ ਵਿੱਚ ਆਮ ਆਦਮੀ ਦੀਆਂ ਸਮੱਸਿਆਵਾਂ ਦੀ ਗੱਲ ਤੇ ਪੰਜਾਬੀ ਮਾਂ ਬੋਲੀ ਦੀ ਚਿੰਤਾ ਦੀ ਗੱਲ ਵੀ ਕਰਦੇ ਹਨ । ਉਹਨਾਂ ਦੇ ਮਕਬੂਲ ਕੁਝ ਸ਼ੇਅਰ ਜਿਵੇਂ “ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ““ ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ , ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ. ““ਅਪਣਾ ਬੁੱਤ ਬਣਾ ਨਾ ਦਿੱਲੀਏ ਸਾਡੇ ‘ਤੇ। ਆਜਾ ਦੋਵੇਂ ਮੰਨੀਏ ਬਾਬਾ ਨਜਮੀ ਦੀ, ਨਫ਼ਰਤ ਹੋਰ ਵਧਾ ਨਾ ਦਿੱਲੀਏ”

ਵਿਸ਼ਵ ਪੰਜਾਬੀ ਭਵਨ ਦਾ ਸਾਰਾ ਹਾਲ ਖਚਾਖੱਚ ਭਰਿਆ ਹੋਇਆ ਸੀ । ਬਾਬਾ ਜੀ ਨੂੰ ਦੇਖਣ ਤੇ ਸੁਨਣ ਲਈ ਉਹਨਾਂ ਦੇ ਪ੍ਰਸ਼ੰਸਕ ਬਹੁਤ ਉਤਾਵਲੇ ਸਨ । ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਨਾਮਵਰ ਸ਼ਖ਼ਸੀਅਤਾਂ ਪੰਜਾਬੀ ਭਵਨ ਦੇ ਵਿਹੜੇ ਹੁੰਮਹੁੰਮਾ ਕੇ ਪਹੁੰਚੇ ਹੋਏ ਸਨ । ਚਾਹ ਪਾਣੀ ਸਨੈਕਸ ਦਾ ਖੁੱਲਾ ਲੰਗਰ ਸੀ । ਸ ਜਗਜੀਤ ਸਿੰਘ ਅਰੋੜਾ , ਸ ਦਲਜੀਤ ਸਿੰਘ ਗੈਦੂ , ਮੇਜਰ ਨਾਗਰਾ , ਰਮਿੰਦਰ ਵਾਲੀਆ , ਰਣਜੀਤ ਪਨੇਸਰ , ਡਾ ਅਫ਼ਜ਼ਲ ਰਾਜ , ਸ ਰਵਿੰਦਰ ਸਿੰਘ ਕੰਗ , ਜਰਨੈਲ ਸਿੰਘ ਮਠਾੜੂ , ਨਿਰਵੈਲ ਸਿੰਘ ਅਰੋੜਾ , ਡਾ ਦਵਿੰਦਰਖ਼ੁਸ਼ ਧਾਲੀਵਾਲ , ਹਰਜੀ ਬਾਜਵਾ ਤੇ ਹੋਰ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਕਵਰੇਜ ਲਈ ਜੀ ਟੀ ਵੀ ਮੀਡੀਆ , ਸੋਨੀ ਟੀਵੀ ਮੀਡੀਆ , ਪਰਵਾਸੀ ਮੀਡੀਆ , ਆਈਸੀਏ ਟੀਵੀ ਤੋਂ ਸ਼ੋਇਬ ਨਾਸਰ ਤੇ ਹੋਰ ਬਹੁਤ ਮੀਡੀਆ ਕਰਮੀ ਪ੍ਰੋਗਰਾਮ ਦੀ ਕਵਰੇਜ ਲਈ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ ਪਹੁੰਚੇ ਹੋਏ ਸਨ । ਇੰਦਰਜੀਤ ਸਿੰਘ ਬੱਲ , ਹੈਰੀ ਧਾਲੀਵਾਲ ਜੱਜ , ਤੇ ਡਾ ਸੋਹਨ ਸਿੰਘ ਪਰਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ । ਡਾ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਬਾਬਾ ਨਜਮੀ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹਨਾਂ ਨੇ ਇਹ ਜੋ ਵੰਡਾਂ ਪੈ ਗਈਆਂ ਹਨ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ , ਉਹਨਾਂ ਇਹਨਾਂ ਵੰਡੀਆਂ ਨੂੰ ਖ਼ਤਮ ਕਰਨ ਦੀ ਗੱਲ ਵੀ ਕਹੀ ਕਿ ਕਦੀ ਤੇ ਸਮਾਂ ਆਏਗਾ ਕਿ ਪਹਿਲਾਂ ਵਾਂਗ ਸੱਭ ਇੱਕਠੇ ਹੋ ਕੇ ਬੈਠਣਗੇ । ਡਾ ਕਥੂਰੀਆ ਜੀ ਨੂੰ ਵੀ ਫ਼ਿਕਰ ਹੈ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਪ੍ਰਤੀ ਤੇ ਉਹ ਦਿਨ ਰਾਤ ਇਸਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ ਯਤਨ ਕਰ ਰਹੇ ਹਨ । ਬਹੁਤ ਹੀ ਖ਼ੁਸ਼ਨੁਮਾ ਮਾਹੋਲ ਵਿੱਚ ਪ੍ਰੋਗਰਾਮ ਨੇਪਰੇ ਚੜਿਆ ਤੇ ਨਾ ਚਾਹੁੰਦੇ ਹੋਏ ਵੀ ਸੱਭ ਨੇ ਇਕ ਦੂਸਰੇ ਤੋਂ ਵਿਦਾ ਲਈ । ਸੱਚਮੁੱਚ ਹੀ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ ਯਾਦਗਾਰੀ ਹੋ ਨਿਬੜੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਸਹਿਯੋਗੀ

Leave a comment