#INDIA

ਵਿਸ਼ਵ ਕੱਪ ਕ੍ਰਿਕਟ: ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ

ਧਰਮਸ਼ਾਲਾ, 7 ਅਕਤੂਬਰ (ਪੰਜਾਬ ਮੇਲ)- ਅੱਜ ਇਥੇ ਵਿਸ਼ਵ ਕੱਪ ਕ੍ਰਿਕਟ ਇਕ ਦਿਨਾਂ ‘ਚ ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸ਼ਾਕਿਬ ਅਲ ਹਸਨ ਅਤੇ ਮੇਹਦੀ ਮਿਰਾਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਪਹਿਲੇ ਮੈਚ ਵਿਚ ਅਫਗਾਨਿਸਤਾਨ ਨੂੰ 37.2 ਓਵਰਾਂ ‘ਚ 156 ਦੌੜਾਂ ‘ਤੇ ਆਊਟ ਕਰ ਦਿੱਤਾ। ਸ਼ਾਕਿਬ ਅਤੇ ਮਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਅਫਗਾਨਿਸਤਾਨ ਲਈ ਸਿਰਫ ਰਹਿਮਾਨਉੱਲ੍ਹਾ ਗੁਰਬਾਜ਼ (62 ਗੇਂਦਾਂ ਵਿਚ 47 ਦੌੜਾਂ) ਹੀ ਕੁਝ ਦੇਰ ਤੱਕ ਟਿਕ ਸਕਿਆ। ਬੰਗਲਾਦੇਸ਼ ਨੇ 34.4 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।

Leave a comment