ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਵਿਵਾਦਿਤ ਫਿਲਮ ‘ਦਿ ਕੇਰਲਾ ਸਟੋਰੀ’ ਅਮਰੀਕਾ ਅਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਨਿਰਦੇਸ਼ਕ ਸੁਦੀਪਤੋ ਸੇਨ ਨੇ ਕਿਹਾ ਹੈ ਕਿ ਫਿਲਮ ਮਿਸ਼ਨ ਹੈ, ਜੋ ਸਿਨੇਮਾ ਦੀਆਂ ਰਚਨਾਤਮਕ ਸੀਮਾਵਾਂ ਤੋਂ ਪਾਰ ਜਾਂਦੀ ਹੈ। ਸੇਨ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਅਤੇ ਅਮਰੀਕੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ, ‘ਦੇਸ਼ ਕੇਰਲ ਰਾਜ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।’