16.6 C
Sacramento
Thursday, September 21, 2023
spot_img

ਵਿਰਾਸਤ-ਏ-ਖਾਲਸਾ, ਦਾਸਤਾਨ-ਏ- ਸ਼ਹਾਦਤ ਅਤੇ ਗੋਲਡਨ ਟੈਂਪਲ ਪਲਾਜ਼ਾ ਸੈਲਾਨੀਆਂ ਲਈ ਮੁੜ ਤੋਂ ਖੁੱਲੇ

ਚੰਡੀਗੜ੍ਹ, 31 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਛਿਮਾਹੀ ਰੱਖ-ਰਖਾਅ ਦੇ ਮੱਦੇਨਜ਼ਰ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖੇ ਗਏ ਸਨ। ਇਹ ਮਿਊਜ਼ੀਅਮ ਅੱਜ 1 ਅਗਸਤ ਤੋਂ ਸੈਲਾਨੀਆਂ ਲਈ ਮੁੜ ਤੋਂ ਖੁੱਲ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਅਜਾਇਬ ਘਰਾਂ ਨੂੰ ਹਰ ਸਾਲ ਦੀ ਤਰਜ਼ ਤੇ ਜਨਵਰੀ ਅਤੇ ਜੁਲਾਈ ਦੇ ਅਖੀਰਲੇ ਹਫਤੇ ’ਚ ਸੈਲਾਨੀਆਂ ਲਈ ਬੰਦ ਰੱਖਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਕੰਮ ਕੀਤੇ ਜਾ ਸਕਣ। ਉਨਾਂ ਕਿਹਾ ਜਰੂਰੀ ਮੁਰੰਮਤ ਅਤੇ ਰੱਖ ਰਖਾਅ ਦੇ ਕੰਮ ਮੁਕੰਮਲ ਕਰ ਲਏ ਗਏ ਹਨ। ਇਹ ਅਜਾਇਬ ਘਰ ਹੁਣ ਸੈਲਾਨੀਆਂ ਲਈ ਮੁੜ ਤੋਂ ਖੋਲ੍ਹੇ ਗਏ ਹਨ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles