#AMERICA

ਵਿਪਰੋ ਵੱਲੋਂ ਭਾਰਤੀ ਸਰਿਨੀ ਪਲੀਆ ਨਵੇਂ ਸੀ.ਈ.ਓ. ਤੇ ਐੱਮ.ਡੀ. ਨਿਯੁਕਤ, ਨਿਊਜਰਸੀ ਤੋਂ ਕਰਨਗੇ ਕੰਮ

ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਸਿੱਧ ਆਈ.ਟੀ. ਕੰਪਨੀ ਵਿਪਰੋ ਵੱਲੋਂ ਭਾਰਤੀ ਸਰਿਨੀ ਪਾਲੀਆ ਨੂੰ ਆਪਣਾ ਨਵਾਂ ਸੀ.ਈ.ਓ. ਤੇ ਐੱਮ.ਡੀ. ਨਿਯੁਕਤੀ ਕੀਤਾ ਗਿਆ ਹੈ। ਪਾਲੀਆ ਥੀਰੀ ਡੈਲਾਪੋਰਟ ਦੀ ਜਗ੍ਹਾ ਲੈਣਗੇ। ਜਾਰੀ ਇਕ ਬਿਆਨ ਵਿਚ ਕੰਪਨੀ ਨੇ ਕਿਹਾ ਹੈ ਕਿ ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਪਾਲੀਆ ਦੀਆਂ ਸਮਰਥਾਵਾਂ ‘ਚ ਵਿਸ਼ਵਾਸ ਪ੍ਰਗਟਾਇਆ ਹੈ। ਪਾਲੀਆ ਨੂੰ ਕੰਪਨੀ ਵਿਚ ਕੰਮ ਕਰਨ ਦਾ ਲੰਬਾ ਤਜ਼ਰਬਾ ਹੈ ਤੇ ਉਹ ਪਿਛਲੇ 3 ਦਹਾਕੇ ਦੇ ਵੀ ਵਧ ਸਮੇ ਤੋਂ ਵਿਪਰੋ ਨਾਲ ਜੁੜੇ ਹੋਏ ਹਨ। ਉਹ 1992 ਵਿਚ ਪ੍ਰੋਡਕਟ ਮੈਨੇਜਰ ਵਜੋਂ ਵਿਪਰੋ ਵਿਚ ਨਿਯੁਕਤ ਹੋਏ ਸਨ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਮੈਨੇਜਿੰਗ ਐਂਡ ਬਰੈਂਡ ਮੈਨੇਜਰ, ਜਨਰਲ ਮੈਨੇਜਰ ਆਫ ਯੂ.ਐੱਸ. ਸੈਂਟਰਲ ਆਪਰੇਸ਼ਨ ਸਮੇਤ ਕਈ ਅਹਿਮ ਅਹੁਦਿਆਂ ਉਪਰ ਕੰਮ ਕੀਤਾ। ਉਹ ਨਿਊਜਰਸੀ ਤੋਂ ਕੰਮ ਕਰਨਗੇ ਤੇ ਸਿੱਧੀ ਰਿਪੋਰਟ ਪ੍ਰੇਮਜੀ ਨੂੰ ਦੇਣਗੇ।

ਵਿਪਰੋ ਵੱਲੋਂ ਭਾਰਤੀ ਸਰਿਨੀ ਪਲੀਆ ਨਵੇਂ ਸੀ.ਈ.ਓ. ਤੇ ਐੱਮ.ਡੀ. ਨਿਯੁਕਤ, ਨਿਊਜਰਸੀ ਤੋਂ ਕਰਨਗੇ ਕੰਮ