13.1 C
Sacramento
Thursday, June 1, 2023
spot_img

ਵਿਦੇਸ਼ਾਂ ‘ਚ ਰੁੱਕਣ ਦਾ ਨਾਂ ਨਹੀਂ ਲੈ ਰਹੀ ਹੈਰਿਟੇਜ ਫਰਨੀਚਰ ਦੀ ਨੀਲਾਮੀ!

-ਹੁਣ ਅਮਰੀਕਾ ‘ਚ ਪੰਜਾਬ ਯੂਨੀਵਰਸਿਟੀ ਦੇ 6 ਸਟੂਲ 18.70 ਲੱਖ ਰੁਪਏ ‘ਚ ਹੋਏ ਨਿਲਾਮ!
ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਮੇਲ)– ਸ਼ਹਿਰ ਦੇ ਹੈਰਿਟੇਜ ਫਰਨੀਚਰ ਦੀ ਵਿਦੇਸ਼ਾਂ ਵਿਚ ਨੀਲਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਵਾਰ ਅਮਰੀਕਾ ਵਿਚ ਦੂਜੀ ਵੱਡੀ ਨੀਲਾਮੀ ਹੋਈ, ਜਿਸ ਵਿਚ 9 ਹੈਰੀਟੇਜ ਆਈਟਮਾਂ ਕਰੀਬ ਇਕ ਕਰੋੜ ਰੁਪਏ ਵਿਚ ਵਿਕੀਆਂ। ਇਨ੍ਹਾਂ ਵਿਚ ਸਭ ਤੋਂ ਮਹਿੰਗਾ ਪੰਜਾਬ ਯੂਨੀਵਰਸਿਟੀ ਦੇ 6 ਸਟੂਲਾਂ ਦਾ ਸੈੱਟ 18 ਲੱਖ 70 ਹਜ਼ਾਰ ਰੁਪਏ ਵਿਚ ਵਿਕਿਆ ਹੈ।
ਅਮਰੀਕਾ ਦੇ ਬੋਨਹਾਮ ਸ਼ਹਿਰ ਵਿਚ 14 ਮਾਰਚ ਨੂੰ ਚੰਡੀਗੜ੍ਹ ਦੇ ਹੈਰੀਟੇਜ ਆਈਟਮਾਂ ਦੀ ਨੀਲਾਮੀ ਹੋਈ, ਜਿਸ ਵਿਚ ਇਕ ਟੇਬਲ ਕਰੀਬ 5.36 ਲੱਖ ਵਿਚ ਵਿਕਿਆ ਸੀ। ਇਸ ਤੋਂ ਬਾਅਦ 30 ਮਾਰਚ ਨੂੰ ਸ਼ਿਕਾਗੋ ਵਿਚ ਦੂਜੀ ਨਿਲਾਮੀ ਹੋਈ, ਜਿਸ ਵਿਚ 9 ਆਈਟਮਾਂ ਇਕ ਕਰੋੜ ਰੁਪਏ ਵਿਚ ਵਿਕੀਆਂ ਹਨ।
ਜਿਨ੍ਹਾਂ ਆਈਟਮਾਂ ਨੂੰ ਨੀਲਾਮੀ ਵਿਚ ਰੱਖਿਆ ਗਿਆ, ਉਸ ਵਿਚ ਹਾਈ ਕੋਰਟ ਦੀਆਂ ਕੁਰਸੀਆਂ, ਐੱਮ.ਐੱਲ.ਏ. ਫਲੈਟਸ ਦੇ ਬੈਂਚ, ਕੁਰਸੀ ਅਤੇ ਮੇਜ, ਪੀ.ਯੂ. ਦੀਆਂ 8 ਕੁਰਸੀਆਂ ਦਾ ਸੈੱਟ, ਐੱਮ.ਐੱਲ.ਏ. ਫਲੈਟ ਦੇ ਨਾਈਟ ਸਟੈਂਡਸ, ਟੇਬਲ ਅਤੇ ਸਟੂਲ, ਪੀ.ਯੂ. ਦੇ ਬਾਕਸ ਸਟੂਲ, ਪੀ.ਯੂ. ਦੇ 3 ਸਟੂਲਾਂ ਦਾ ਇਕ ਸੈੱਟ, ਡੈਸਕ ਅਤੇ ਕੁਰਸੀਆਂ ਸ਼ਾਮਲ ਹਨ। ਇਹ ਸਾਰੇ ਇਕ ਕਰੋੜ 64 ਹਜ਼ਾਰ ਰੁਪਏ ਵਿਚ ਨੀਲਾਮ ਹੋਏ ਹਨ।
ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਕਿਸੇ ਵਿਰੋਧ ਦੇ ਬਿਨਾਂ ਵਿਦੇਸ਼ਾਂ ਵਿਚ ਹੈਰੀਟੇਜ ਵਸਤਾਂ ਦੀ ਰੈਗੂਲਰ ਨੀਲਾਮੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਨੀਲਾਮੀ ਘਰ ਹੈਰੀਟੇਜ ਫਰਨੀਚਰਾਂ ਦੀ ਨੀਲਾਮੀ ਵਿਚ ਹੁਣ ਪਛਾਣ ਚਿੰਨ੍ਹ ਵੀ ਐਲਾਨ ਕਰ ਰਹੇ ਹਨ। ਜਿਵੇਂ ਕਿ 14 ਮਾਰਚ ਨੂੰ ਜਿਸ ਮੇਜ ਦੀ ਨੀਲਾਮੀ ਹੋਈ, ਉਸ ‘ਤੇ ਪੀ.ਯੂ.ਈ.ਸੀ. ਲਿਖਿਆ ਹੋਇਆ ਹੈ, ਜੋ ਇਸ਼ਾਰਾ ਕਰਦਾ ਹੈ ਕਿ ਇਹ ਮੇਜ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਦਾ ਹੋ ਸਕਦਾ ਹੈ। ਇਹ ਨੀਲਾਮੀ ਵਿਚ ਕਰੀਬ 5.36 ਲੱਖ ਰੁਪਏ ਵਿਚ ਵਿਕਿਆ ਸੀ।
ਸ਼ਿਕਾਇਤ ‘ਚ ਜੱਗਾ ਨੇ ਕਿਹਾ ਹੈ ਕਿ ਇਨ੍ਹਾਂ ਆਈਟਮਾਂ ਨੂੰ ਦੇਸ਼ ਤੋਂ ਬਾਹਰ ਲਿਆਉਣ ਲਈ ਜੋ ਦਸਤਾਵੇਜ਼ ਇਸਤੇਮਾਲ ਕੀਤੇ ਗਏ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਫਰਨੀਚਰ ਦੀ ਸਮੱਗਲਿੰਗ ਵਿਚ ਸ਼ਾਮਲ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਥਾਨਕ ਪੱਧਰ ‘ਤੇ ਵੀ ਇਸ ਦੀ ਚੋਰੀ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੈਰੀਟੇਜ ਫਰਨੀਚਰ ਦੀ ਸੰਭਾਲ ਲਈ ਨਿਯਮ ਬਣਾਉਣ ਦੀ ਵੀ ਜ਼ਰੂਰਤ ਹੈ ਕਿਉਂਕਿ ਪਿਛਲੇ ਕੁੱਝ ਸਾਲਾਂ ਵਿਚ ਸ਼ਹਿਰ ਦੇ ਕਰੋੜਾਂ ਰੁਪਏ ਦੇ ਹੈਰੀਟੇਜ ਫਰਨੀਚਰ ਦੀ ਯੂ.ਐੱਸ.ਏ., ਯੂ.ਕੇ., ਫ਼ਰਾਂਸ ਅਤੇ ਜਰਮਨੀ ਸਮੇਤ ਹੋਰ ਦੇਸ਼ਾਂ ਵਿਚ ਨੀਲਾਮੀ ਹੋ ਚੁੱਕੀ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles