#PUNJAB

ਵਿਜੀਲੈਂਸ ਵੱਲੋਂ ਭਰਤਇੰਦਰ ਚਾਹਲ ਮੁੜ ਤਲਬ

ਪਟਿਆਲਾ, 27 ਮਈ (ਪੰਜਾਬ ਮੇਲ)- ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਭਰਤਇੰਦਰ ਸਿੰਘ ਚਾਹਲ ‘ਤੇ ਸ਼ਿਕੰਜਾ ਹੋਰ ਵੀ ਮਜ਼ਬੂਤੀ ਨਾਲ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਚਾਹਲ ਨੂੰ ਦਸਵੀਂ ਵਾਰ ਸੰਮਨ ਭੇਜਿਆ ਗਿਆ ਹੈ। ਚਾਹਲ ਖ਼ਿਲਾਫ਼ ਹਾਲੇ ਕੋਈ ਕੇਸ ਦਰਜ ਨਹੀਂ ਹੋਇਆ ਪਰ ਛੇ ਸਾਲਾਂ ਵਿਚ ਬਣਾਈ ਪ੍ਰਾਪਰਟੀ ਦੇ ਸੂਤਰ ਜਾਣਨ ਲਈ ਉਨ੍ਹਾਂ ਨੂੰ ਕਈ ਵਾਰ ਸੰਮਨ ਭੇਜੇ ਜਾ ਚੁੱਕੇ ਹਨ। ਇਸ ਬਾਰੇ ਵਿਜੀਲੈਂਸ ਦੇ ਐੱਸ.ਐੱਸ.ਪੀ. ਜਗਤਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚਾਹਲ ਦੀ ਪ੍ਰਾਪਰਟੀ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ, ਜਿਸ ਦੇ ਸੂਤਰਾਂ ਦਾ ਪਤਾ ਲਾਉਣ ਲਈ ਹੀ ਉਹ ਚਾਹਲ ਨੂੰ ਬੁਲਾ ਰਹੇ ਹਨ। ਜੇ ਚਾਹਲ ਆਪਣੀ ਛੇ ਸਾਲਾਂ ਵਿਚ ਬਣਾਈ ਪ੍ਰਾਪਰਟੀ ਬਾਰੇ ਪੂਰੇ ਵੇਰਵੇ ਦੇਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁਝ ਸਮੇਂ ਵਿਚ ਹੀ ਵਿਹਲੇ ਕਰ ਦਿੱਤਾ ਜਾਵੇਗਾ।

Leave a comment