#PUNJAB

ਵਿਜੀਲੈਂਸ ਵਲੋਂ ਭਰਤਇੰਦਰ ਚਹਿਲ ਤੋਂ 6 ਘੰਟੇ ਪੁੱਛਗਿੱਛ

ਪਟਿਆਲਾ, 19 ਜੁਲਾਈ (ਪੰਜਾਬ ਮੇਲ)-ਸਰੋਤਾਂ ਤੋਂ ਵੱਧ ਆਮਦਨ ਦੇ ਦੋਸ਼ਾਂ ਤਹਿਤ ਚੱਲ ਰਹੀ ਪੜਤਾਲ ‘ਚ ਸ਼ਾਮਲ ਹੋਣ ਲਈ ਦੂਜੀ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਸ. ਭਰਤਇੰਦਰ ਸਿੰਘ ਚਹਿਲ ਆਪਣੇ ਵਕੀਲ ਸਮੇਤ ਪਟਿਆਲਾ ਦੇ ਵਿਜੀਲੈਂਸ ਦਫ਼ਤਰ ‘ਚ ਪੇਸ਼ ਹੋਏ। ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਸ. ਚਹਿਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਸ. ਚਹਿਲ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨਾਂ ਦੇ ਸਬੂਤ ਵਜੋਂ ਕੁਝ ਦਸਤਾਵੇਜ਼ ਅਤੇ ਰਿਕਾਰਡ ਪੇਸ਼ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚਹਿਲ ਨੇ ਵਿਜੀਲੈਂਸ ਦੇ ਕਾਫੀ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਸਾਰੇ ਦਸਤਾਵੇਜ਼ ਬਿਊਰੋ ਨੂੰ ਦਿੱਤੇ ਹਨ। ਦੂਜੇ ਪਾਸੇ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਭਰਤਇੰਦਰ ਸਿੰਘ ਚਹਿਲ ਤੋਂ ਚੱਲ ਰਹੀ ਪੁੱਛ-ਪੜਤਾਲ ਸੰਬੰਧੀ ਚੁੱਪੀ ਨਹੀਂ ਤੋੜੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਿਜੀਲੈਂਸ ਵਿਭਾਗ ਭਰਤਇੰਦਰ ਸਿੰਘ ਚਹਿਲ ਦੀ ਕੇਵਲ ਭਾਰਤੀ ਜਾਇਦਾਦ ਸੰਬੰਧੀ ਪੜਤਾਲ ਕਰ ਰਹੀ ਜਾਂ ਵਿਦੇਸ਼ੀ ਸੰਪਤੀ ਵੀ ਜਾਂਚ ਦਾ ਹਿੱਸਾ ਹੈ।

Leave a comment