#AMERICA

ਵਿਗਿਆਨੀ ਤੇ ਸਾਹਿਤਕਾਰ ਡਾ.ਗੁਰੂਮੇਲ ਸਿੰਘ ਸਿੱਧੂ ਦੇ ਅਮਰੀਕੀ-ਪੰਜਾਬੀ ਭਾਈਚਾਰੇ ਨੂੰ ਬਹੁਮੁੱਲੀਦੇਣ ਤੇ ਸਮਾਗਮ ਦੌਰਾਨ ਯਾਦ ਵਿੱਚ ਲਾਇਬ੍ਰੇਰੀ ਦੀ ਸਥਾਪਨਾ

ਸੈਕਰਾਮੈਂਟੋ, ਕੈਲੀਫੋਰਨੀਆ, 6 ਮਾਰਚ ( ਹੁਸਨ ਲੜੋਆ ਬੰਗਾ/ਪੰਜਾਬ ਮੇਲ) ਫਰਿਜ਼ਨੋਂ ਸਟੇਟ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਡਾਕਟਰ ਗੁਰੂਮੇਲ ਸਿੰਘਸਿੱਧੂ ਜਿਨ੍ਹਾਂ ਨੇ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜੋ5 ਅਕਤੂਬਰ 2022 ਨੂੰ ਅਕਾਲ ਚਲਾਣਾ ਕਰ ਗਏ ਸਨ ਪ੍ਰਤੀ ਇਕ ਵੱਡਾ ਤੇ ਸ਼ਾਨਦਾਰ ਸਮਾਗਮ ਕੀਤਾ ਗਿਆ ਤੇਅੱਜ ਉਨਾਂ ਦੀ ਯਾਦ ਨੂੰ ਸਮਰਪਤ ਡਾ. ਗੁਰੂਮੇਲ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ।  ਡਾ. ਗੁਰੂਮੇਲ ਸਿੱਧੂ ਦੀ ਸੁਪਤਨੀ ਸਰਦਾਰਨੀ ਬਲਜੀਤ ਕੌਰ ਦੀ ਤਬੀਅਤ ਠੀਕ ਨਾ ਹੋਣ ਕਾਰਨ ਇਸਦਾ ਉਦਘਾਟਨ ਡਾ. ਸਿੱਧੂ ਦੀ ਸੱਸ ਮਾਤਾ ਗੁਰਬਚਨ ਕੌਰ ਔਲਖ਼ ਵਲੋਂ ਕੀਤਾ ਗਿਆ। ਪਰਿਵਾਰ ਵਲੋਂ ਸੰਤੋਖ ਸਿੰਘ ਢਿਲੋਂ, ਰੁਪਿੰਦਰ ਕੌਰ ਅਤੇ ਪ੍ਰੀਤ ਕੌਰ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਅਯੋਜਿਨਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਤੇ ਪੰਜਾਬੀ ਰੇਡੀਓ ਯੂ.ਐੱਸ.ਏ.ਤੇਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਯੂ.ਐੱਸ.ਏ.ਵਲੋਂਸਾਂਝੇ ਤੋਰ ਤੇ ਕੀਤਾ ਗਿਆ। ਰਾਜਕਰਨਬੀਰ ਸਿੰਘ ਵਲੋਂ ਸਭਨਾਂ ਨੂੰ ਜੀ ਆਇਆਂ ਕਹਿਣ ਬਾਅਦ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਫਰੈਜ਼ਨੋਂ ਦੇ ਕੋਆਰਡੀਨੇਟਰ ਦਲਜੀਤ ਸ਼ਿਘ ਸਰਾਂ ਨੇ ਡਾ. ਸਿੱਧੂ ਨਾਲ ਆਪਣੀ ਗੂੜ੍ਹੀ ਨੇੜ੍ਹਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾ.ਸਿੱਧੂ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਤੇ ਪੰਜਾਬੀ ਰੇਡੀਓ ਯੂ.ਐੱਸ.ਏ. ਪਰਿਵਾਰ ਦਾ ਹੀ ਹਿੱਸਾ ਸਨ। ਉਨ੍ਹਾਂ ਦਾ ਆਸ਼ੀਰਵਾਦ ਸਦਾ ਸਾਡੇ ਸੰਗ ਹੋਣਾ ਸਾਡੇ ਧੰਨਭਾਗ ਹਨ। ਉਨ੍ਹਾਂ ਕਿਹਾ ਕਿ ਡਾ. ਗੁਰੂਮੇਲ ਸਿੱਧੂ ਉਤਰੀ ਅਮਰੀਕਾ ਵਿਚਲੇ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸਖ਼ਸ਼ੀਅਤ ਹੋਣ ਦੇ ਨਾਲ ਨਾਲ ਫਰੈਜ਼ਨੋਂ ਦੀ ਵੱਡੀ ਹਸਤੀ ਸਨ। ਡਾ.ਸਿੱਧੂ ਦੇ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਆਖ਼ਰੀ ਸਾਹਾਂ ਤੱਕ ਜੁੜੇ ਰਹੇ। ਉਨ੍ਹਾਂ ਨੇ ਸਿੱਧੂ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸਿੱਧੂ ਵਲੋਂ ਆਪਣੀਆਂ ਸਾਰੀਆਂ ਕਿਤਾਬਾਂ ਸਾਡੀ ਲਾਇਬ੍ਰੇਰੀ ਵਾਸਤੇ ਦੇਣ ਦੀ ਇੱਛਾ ਪ੍ਰਗਟਾਉਣਾ ਸਾਡੇ ਲਈ ਬਹੁਤ ਵੱਡਾ ਮਾਣ-ਸਨਮਾਨ ਹੈ। ਯਾਦਾਂ ਦਾ ਸਿਲਸਿਲਾ ਦੌਰਾਨ ਡਾ. ਗੁਰੂਮੇਲ ਸਿੱਧੂ ਸਬੰਧੀ ਗੱਲਬਾਤ ਦੀ ਸੰਗੀਤਕ ਸ਼ੁਰੂਆਤ ਉੱਘੇ ਸੂਫ਼ੀ  ਗਾਇਕ ਸੁਖਦੇਵ ਸਾਹਿਲ ਵਲੋਂ ਕੀਤੀ ਗਈ।ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਡਾ. ਸਿੱਧੂ ਵਿਗਿਆਨ ਅਤੇ ਸਾਹਿਤ ਦੀ ਬੜੀ ਬੁਲੰਦ ਸਖ਼ਸ਼ੀਅਤ ਸਨ। ਉਹ ਅਮਰੀਕਨ ਪੰਜਾਬੀ ਸਾਹਿਤਕਾਰਾਂ ਲਈ ਚਾਨਣਮੁਨਾਰਾ ਸਨ। ਡਾ. ਕੰਬੋਜ ਨੇ ਗੁਰੂਮੇਲ ਸਿੱਧੂ ਯਾਦਗਾਰੀ ਲਾਇਬ੍ਰੇਰੀ ਲਈ ਆਪਣੇ ਵਲੋਂ ਬਹੁਤ ਸਾਰੀਆਂ ਕਿਤਾਬਾਂ ਭੇਟ ਕਰਨ ਦਾ ਵਾਅਦਾ ਕੀਤਾ।ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰੈਜ਼ਨੋਂ ਵਲੋਂ ਸੁਰਿੰਦਰ ਮੰਢਾਲੀ ਤੇ ਹਰਜਿੰਦਰ ਢੇਸੀ ਨੇ ਡਾ. ਗੁਰੂਮੇਲ ਸਿੱਧੂ ਵਲੋਂ ਗਦਰੀ ਦੇਸ਼ ਭਗਤਾਂ ਸਬੰਧੀ ਸਾਹਿਤ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਲਈ ਹੈਰੀਟੇਜ ਫੋਰਮ ਨੂੰ ਦਿੱਤੀ ਸੇਧ ਤੇ ਸਹਿਯੋਗ ਬਾਰੇ ਵਿਚਾਰ ਸਾਂਝੇ ਕੀਤੇ।ਡਾ. ਸਿੱਧੂ ਸਬੰਧੀ ਯਾਦਾਂ ਸਾਂਝੀਆਂ ਕਰਨ ਵਾਲਿਆਂ ਵਿੱਚ ਪਿਸ਼ੌਰਾ ਸਿੰਘ ਢਿੱਲੋਂ, ਜਗਜੀਤ ਨੌਸ਼ਹਰਿਵੀ, ਸੁਰਿੰਦਰ ਸੀਰਤ, ਪ੍ਰੀਤ ਕੌਰ ਤੇ ਗੁਰਰੀਤ ਬਰਾੜ ਸ਼ਾਮਲ ਸਨ। ਉੱਘੇ ਵਿਦਵਾਨ ਅਤੇ ਵਿਗਿਆਨੀ ਡਾ. ਸਿੱਧੂ ਦੀ ਯਾਦ ਵਿੱਚ ਲਾਇਬ੍ਰੇਰੀ ਦੀ ਸਥਾਪਤ ਕੀਤੇ ਜਾਣ ਲਈ ਬੁਲਾਰਿਆਂ ਵਲੋਂ ਪੰਜਾਬੀ ਰੇਡੀਓ ਤੇ ਪੰਜਾਬੀ ਕਲਚਰਲ ਸੈਂਟਰ ਪਰਿਵਾਰ ਦੀ ਸਰਾਹਨਾ ਕੀਤੀ ਗਈ। ਦੁਪਹਿਰ ਦੇ ਖਾਣੇ ਬਾਅਦ ਹਰਜਿੰਦਰ ਕੰਗ ਦੀ ਸ਼ਾਇਰਾਨਾ ਸੇਧ ਹੇਠ ਦੇਰ ਸ਼ਾਮ ਤੱਕ ਚੱਲੇ ਕਵੀ ਦਰਬਾਰ ਵਿੱਚ ਆਪੋ ਆਪਣੇ ਕਲਾਮ ਰਾਹੀਂ ਸਰੋਤਿਆਂ ਦੀ ਭਰਵੀਂ ਦਾਦ ਲੈਣ ਵਾਲਿਆਂ ਵਿੱਚ ਹਰਜਿੰਦਰ ਢੇਸੀ, ਸਾਧੂ ਸੰਘਾ, ਸੁੱਖੀ ਧਾਲੀਵਾਲ,  ਨੀਟਾ ਮਾਛੀਕੇ (ਪੱਤਰਕਾਰ), ਅਮਰੀਕ ਬਸਰਾ, ਗੁਲਸ਼ਨ ਦਿਆਲ, ਪਿਸ਼ੌਰਾ ਸਿੰਘ ਢਿੱਲੋਂ, ਕੁੰਦਨ ਸਿੰਘ ਧਾਮੀ, ਨੀਲਮ ਸੈਣੀ, ਸੁਰਿੰਦਰ ਸੀਰਤ, ਸਤੀਸ਼ ਗੁਲਾਟੀ, ਸੁਰਜੀਤ ਸਖੀ, ਅਸ਼ਰਫ਼ ਗਿੱਲ, ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਸੁਖਵਿੰਦਰ ਕੰਬੋਜ ਤੇ ਖੁਦ ਹਰਜਿੰਦਰ ਕੰਗ ਸ਼ਾਮਲ ਸਨ। ਪੰਜਾਬੀ ਰੇਡੀਓ ਤੇ ਪੰਜਾਬੀ ਕਲਚਰਲ ਸੈਂਟਰ ਪਰਿਵਾਰ ਦੇ ਮੋਹਰੀ ਹਰਜੋਤ ਸਿੰਘ ਖਾਲਸਾ ਨੇ ਅਖ਼ੀਰ ਵਿੱਚ ਧੰਨਵਾਦੀ ਸ਼ਬਦਾਂ ਵਜੋਂ ਕਿਹਾ ਕਿ ਸਾਨੂੰ ਡਾ. ਗੁਰੂਮੇਲ ਸਿੰਘ ਸਿੱਧੂ ਤੋਂ ਮਿਲਿਆ ਪਿਆਰ ਤੇ ਦਿੱਤੀ ਸੇਧ ਭਵਿੱਖ ਵਿੱਚ ਸਦਾ ਸਹਾਈ ਹੋਣਗੇ। ਇਸ ਮੌਕੇ ਡਾ. ਸਿੱਧੂ ਨੂੰ ਅਕੀਦਤ ਦੇ ਫੁੱਲ ਭੇਟ ਕਰਨ ਲਈ ਪ੍ਰਿੰਸੀਪਲ ਪ੍ਰੀਤਮ ਸਿੰਘ ਨਾਹਲ, ਅਜਮੇਰ ਨਾਹਲ, ਦਵਿੰਦਰ ਸਿੰਘ ਗਰੇਵਾਲ, ਕੁਲਦੀਪ ਸਿੰਘ ਅਟਵਾਲ, ਸੁਰਜੀਤ ਸਿੰਘ ਅਟਵਾਲ, ਕਿਰਪਾਲ ਸਿੰਘ ਸੰਧੂ, ਟਹਿਲ ਸਿੰਘ, ਤਰਲੋਕ ਸਿੰਘ, ਕੇਵਲ ਸਿੰਘ, ਪ੍ਰੀਤ ਸਿੰਘ, ਨੈਨਦੀਪ ਚੰਨ, ਜਗਰਾਜ ਗਿੱਲ, ਰਾਜਵਿੰਦਰ ਸਿੰਘ ਧਾਲੀਵਾਲ, ਸਤਵਿੰਦਰ ਕੌਰ ਧਾਲੀਵਾਲ, ਸਰਬਜੀਤ ਸਿੰਘ ਸਰਾਂ, ਗੁਰਮੀਤ ਸਿੰਘ ਗਿੱਲ, ਨਵਦੀਪ ਸਿੰਘ ਧਾਲੀਵਾਲ, ਪਰਗਟ ਸਿੰਘ ਧਾਲੀਵਾਲ, ਗੁਰਦੀਪ ਨਿੱਝਰ, ਮਹਿੰਦਰ ਸਿੰਘ ਢਾਅ ਅਤੇ ਇੰਦਰਜੀਤ ਸਿੰਘ ਸਾਥੀ ਪੁੱਜੇ ਹੋਏ ਸਨ।ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਇਸ ਮੌਕੇ ਪੰਜਾਬੀ ਕਿਤਾਬਾਂ ਦੀ ਨੁਮਾਇਸ਼ ਅਤੇ ਵਿਕਰੀ ਦਾ ਉਚੇਚਾ ਪ੍ਰਬੰਧ ਗਿਆ।

Leave a comment