#AMERICA

ਵਾਸ਼ਿੰਗਟਨ ਵਿਖੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਸਨਮਾਨ

– ਡਾ. ਉਬਰਾਏ ਨੇ ਕਿਹਾ, ਹਰੇਕ ਦਾ ਖ਼ੂਨ ਲਾਲ ਹੈ ਫਿਰ ਵਖਰੇਵਾਂ ਕਿਉਂ : ਕਰੀਨਾ ਹੂ
– ਡਾ. ਉਬਰਾਏ ਸਰਬੱਤ ਦੇ ਭਲੇ ਦੇ ਹਾਮੀ : ਡਾਕਟਰ ਸੁਰਿੰਦਰ ਗਿੱਲ
– ਮਾਨਵਤਾ ਦੀ ਚੈਰਿਟੀ ਲਈ ਕਦੇ ਦਾਨ ਤੇ ਸਰਕਾਰੀ ਮਦਦ ਨਹੀਂ ਲਈ ਹੈ ਤੇ ਨਾ ਹੀ ਲੈਣੀ ਹੈ : ਡਾਕਟਰ ਉਬਰਾਏ
ਵਾਸ਼ਿੰਗਟਨ ਡੀ.ਸੀ., 8 ਮਾਰਚ (ਸਰਬਜੀਤ ਗਿੱਲ/ਪੰਜਾਬ ਮੇਲ)- ਇੰਟਰਨੈਸ਼ਨਲ ਫੋਰਮ ਯੂ.ਐੱਸ.ਏ. ਸੰਸਥਾ ਦੀ ਕੋਰ ਟੀਮ ਵੱਲੋਂ ਮਾਨਵਤਾ ਦੇ ਮਸੀਹਾ ਡਾ. ਐੱਸ.ਪੀ. ਉਬਰਾਏ ਨੂੰ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਐੱਸ.ਪੀ. ਸਿੰਘ ਉਬਰਾਏ ਕੈਲੀਫੋਰਨੀਆ ਨਿੱਜੀ ਕਾਰਜ ਲਈ ਆਏ ਸਨ। ਪਰ ਇੰਟਰਨੈਸ਼ਨਲ ਫੋਰਮ ਦੇ ਕੋ-ਚੇਅਰ ਡਾਕਟਰ ਸੁਰਿੰਦਰ ਸਿੰਘ ਗਿੱਲ ਦੇ ਸਪੈਸ਼ਲ ਸੱਦੇ ‘ਤੇ ਚਾਰ ਘੰਟੇ ਵਾਸਤੇ ਵਾਸ਼ਿੰਗਟਨ ਡੀ.ਸੀ. ਆਏ ਸਨ। ਜਿੱਥੇ ਪੀਟਰ ਚੈਨਗ ਰੈਸਟੋਰੈਂਟ ਵਿਚ ਉੱਘੇ ਕਮਿਊਨਿਟੀ ਨੇਤਾ ਤੇ ਅੰਤਰਰਾਸ਼ਟਰੀ ਫੋਰਮ ਦੀ ਟੀਮ ਦੇ ਨੁੰਮਾਇਦੇ ਚੀਨ ਤੋਂ ਕਰੀਨਾ ਹੂ, ਜਪਾਨ ਤੋ ਟੋਮੀਕੋ, ਪਾਕਿਸਤਾਨ ਤੋਂ ਅਨਵਰ ਕਾਜ਼ਮੀ, ਆਇਸ਼ਾ ਖਾਨ, ਰਾਜ ਰਾਠੌਰ, ਅਮਰੀਕਾ ਤੋ ਗੁਰਚਰਨ ਸਿੰਘ ਸਟੇਟ ਟਰਾਂਜ਼ੀਸ਼ਨ ਟੀਮ ਮੈਂਬਰ ਮੈਰੀਲੈਡ, ਭਾਰਤ ਤੋਂ ਕੇ.ਕੇ. ਸਿੱਧੂ, ਕੇਵਲ ਸਿੰਘ, ਸ਼ੱਭੀ ਢਿੱਲੋਂ, ਨੋਨਿਹਾਲ ਸਿੰਘ, ਬਖ਼ਸ਼ੀਸ਼ ਸਿੰਘ ਚੇਅਰ ਅੰਤਰਰਾਸ਼ਟਰੀ ਸੰਸਥਾ ਤੇ ਰਣਜੀਤ ਰਾਣਾ ਨੇ ਡਾ. ਐੱਸ.ਪੀ. ਸਿੰਘ ਉਬਰਾਏ ਨੂੰ ਨਿੱਘੀ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ।
ਕਰੀਨਾ ਹੂ (ਚੇਅਰਪਰਸਨ ਇੰਟਰਨੈਸ਼ਨਲ ਫੋਰਮ) ਨੇ ਕਿਹਾ ਕਿ ਡਾ. ਐੱਸ.ਪੀ. ਉਬਰਾਏ ਦਾ ਸਾਨੀ ਨਹੀਂ ਬਣ ਸਕਦਾ। ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਡਾ. ਉਬਰਾਏ ਮਾਨਵਤਾ ਦੇ ਮਸੀਹਾ ਹਨ। ਕੋਮੀਕੋ ਜਪਾਨਣ ਯੂਨੀਵਰਸਲ ਪੀਸ ਫੈਡਰੇਸ਼ਨ ਨੇ ਕਿਹਾ ਕਿ ਡਾ. ਉਬਰਾਏ ਸੰਸਾਰ ਵਿਚ ਪਹਿਲੀ ਸ਼ਖਸੀਅਤ ਹੈ, ਜੋ ਹਰੇਕ ਦੇ ਖ਼ੂਨ ਨੂੰ ਆਪਣਾ ਖ਼ੂਨ ਸਮਝ ਕੇ ਵਿਚਰ ਰਹੇ ਹਨ। ਗੁਰੂ ਕ੍ਰਿਪਾ ਕਰੇ। ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਵਸਨੀਕ ਨੇ ਰੋਪੜ ਦਾ ਨਾਮ ਰੋਸ਼ਨ ਕੀਤਾ ਹੈ, ਸਾਨੂੰ ਮਾਣ ਹੈ। ਕੇਵਲ ਸਿੰਘ ਤੇ ਕੇ.ਕੇ. ਸਿੱਧੂ ਨੇ ਧੰਨਵਾਦ ਦੇ ਸ਼ਬਦ ਕਹੇ ਤੇ ਕਮਿਉਨਿਟੀ ਦਾ ਮੰਨ ਜਿੱਤਿਆ ਹੈ।
ਡਾ. ਐੱਸ.ਪੀ. ਸਿੰਘ ਉਬਰਾਏ ਨੇ ਕਿਹਾ ਕਿ ਮਾਨਵਤਾ ਮੇਰਾ ਪਰਿਵਾਰ ਹੈ। ਹਰ ਪ੍ਰਾਣੀ ਦਾ ਖ਼ੂਨ ਲਾਲ ਹੈ, ਫਿਰ ਇਹ ਵਖਰੇਵੇਂ ਕਿਉਂ। ਮੇਰੇ ਵਾਸਤੇ ਮਾਨਵਤਾ ਦੀ ਸੇਵਾ ਉੱਤਮ ਹੈ, ਜਿਸ ਲਈ ਮੇਰੀ ਸਾਰੀ ਜ਼ਿੰਦਗੀ ਸਮਰਪਿਤ ਹੈ।
ਇੰਟਰਨੈਸ਼ਨਲ ਫੋਰਮ ਯੂ.ਐੱਸ.ਏ. ਸੰਸਥਾ ਦੀ ਕੋਰ ਟੀਮ ਨੇ ਸਾਈਟੇਸ਼ਨ ਨਾਲ ਡਾ. ਐੱਸ.ਪੀ. ਉਬਰਾਏ ਨੂੰ ਸਨਮਾਨਿਤ ਕੀਤਾ ਹੈ। ਇਹ ਸਨਮਾਨ ਕਰੀਨਾ ਹੂ, ਕੋਮੀਕੋ, ਸੁਰਿੰਦਰ ਗਿੱਲ ਤੇ ਗੁਰਚਰਨ ਸਿੰਘ ਨੇ ਭੇਟ ਕੀਤਾ। ਸਮੁੱਚਾ ਸਮਾਗਮ ਕਾਬਲੇ-ਤਾਰੀਫ਼ ਰਿਹਾ।

Leave a comment