ਇਸਲਾਮਾਬਾਦ, 24 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੋਇਟਾ ਵਿਚ ਉੱਘੇ ਵਕੀਲ ਦੇ ਕਤਲ ਨਾਲ ਜੁੜੇ ਕੇਸ ਵਿਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ‘ਤੇ 9 ਅਗਸਤ ਤੱਕ ਰੋਕ ਲਾ ਦਿੱਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਨੇ ਸਰਵਉੱਚ ਅਦਾਲਤ ਵਿਚ ਦਾਇਰ ਪਟੀਸ਼ਨ ‘ਚ ਕੇਸ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਸੀ। ਸੀਨੀਅਰ ਵਕੀਲ ਅਬਦੁੱਲ ਰੱਜ਼ਾਕ ਸ਼ਾਰ ਦਾ 6 ਜੂਨ ਨੂੰ ਅਣਪਛਾਤੇ ਵਿਅਕਤੀਆਂ ਨੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ‘ਚ ਕਤਲ ਕਰ ਦਿੱਤਾ ਸੀ।