#EUROPE

ਲੰਡਨ ‘ਚ ਸ਼ੈਂਪੇਨ ਦੀ ਬੋਤਲ ਨਾਲ ਪਿਤਾ ਦੀ ਹੱਤਿਆ ਕਰਨ ਵਾਲੇ ਪੰਜਾਬੀ ਨੂੰ ਉਮਰ ਕੈਦ

ਲੰਡਨ, 18 ਫਰਵਰੀ (ਪੰਜਾਬ ਮੇਲ)- ਉੱਤਰੀ ਲੰਡਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਡੀਕਨ ਪਾਲ ਸਿੰਘ ਵਿਜ (54) ਨੂੰ ਪਿਛਲੇ ਮਹੀਨੇ ਓਲਡ ਬੇਲੀ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਸੀ। ਉਸੇ ਅਦਾਲਤ ਨੇ ਉਸ ਨੂੰ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਹ ਉੱਤਰੀ ਲੰਡਨ ਦੇ ਸਾਊਥਗੇਟ ‘ਚ ਆਪਣੇ ਪਿਤਾ ਅਰਜਨ ਸਿੰਘ ਵਿਜ ਨਾਲ ਰਹਿੰਦਾ ਸੀ। 2021 ਵਿਚ ਉਸ ਨੇ ਪਿਤਾ ਦੇ ਸਿਰ ‘ਤੇ ਸ਼ੈਂਪੇਨ ਦੀ ਬੋਤਲ ਮਾਰ ਦਿੱਤੀ ਸੀ।

Leave a comment