#EUROPE

ਲੰਡਨ ‘ਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਦੀ ਚਾਕੂ ਮਾਰ ਕੇ ਹੱਤਿਆ

ਲੰਡਨ, 15 ਜੂਨ (ਪੰਜਾਬ ਮੇਲ)-ਲੰਡਨ ਦੇ ਨਾਟਿੰਘਮ ‘ਚ ਇਕ ਭਾਰਤੀ ਮੂਲ ਦੀ 19 ਸਾਲਾ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਿਦਿਆਰਥਣ ਦਾ ਨਾਂ ਗਰੇਸ ਕੁਮਾਰ ਹੈ। ਉਹ ਨਾਟਿੰਘਮ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਆਪਣੇ ਦੋਸਤਾਂ ਨਾਲ ਰਾਤ ਸਮੇਂ ਆ ਰਹੀ ਸੀ। ਇਸੇ ਦੌਰਾਨ ਹਮਲਾਵਰ ਨੇ ਗਰੇਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਗਰੇਸ ਇਕ ਹੁਨਰਮੰਦ ਹਾਕੀ ਖਿਡਾਰਨ ਸੀ। ਨਾਟਿੰਘਮ ‘ਚ ਮੰਗਲਵਾਰ ਨੂੰ ਗਰੇਸ ਸਮੇਤ ਵੱਖ-ਵੱਖ ਘਟਨਾਵਾਂ ‘ਚ ਤਿੰਨ ਲੋਕਾਂ ਦੀ ਹੱਤਿਆ ਹੋਈ। ਪੁਲਿਸ ਨੇ ਇਸ ਮਾਮਲੇ ‘ਚ ਇਕ 31 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਕੇਟ ਮੇਨੇਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਗਰੇਸ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਸੰਜੇ ਕੁਮਾਰ ਦੀ ਬੇਟੀ ਸੀ।

Leave a comment