#PUNJAB

ਲੋਕ ਸਭਾ ਜ਼ਿਮਨੀ ਚੋਣ : ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਰਹੇ ਜੇਤੂ

ਕੁੱਲ 302279 ਵੋਟਾਂ ਲੈ 58691 ਵੋਟਾਂ ਦੇ ਫ਼ਰਕ ਨਾਲ ਜਿੱਤੇ
ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਨੇ ਜੇਤੂ ਉਮੀਦਵਾਰ ਨੂੰ ਸੌਂਪਿਆ ਸਰਟੀਫਿਕੇਟ
ਜਲੰਧਰ, 13 ਮਈ (ਪੰਜਾਬ ਮੇਲ)- ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 10 ਮਈ ਨੂੰ ਪਈਆਂ ਵੋਟਾਂ ਦੀ ਅੱਜ ਇਥੇ ਹੋਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 302279 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 243588, ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਡਾ.ਸੁਖਵਿੰਦਰ ਸੁੱਖੀ ਨੂੰ 158445 ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 134800 ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੁੂੰ 20366 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 6661 ਵੋਟਾਂ ਮਿਲੀਆਂ।
ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 58691 ਵੋਟਾਂ ਨਾਲ ਜੇਤੂ ਰਹੇ ਜਿਨ੍ਹਾਂ ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ’ਤੇ ਜੇਤੂ ਸਰਟੀਫਿਕੇਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਲ ਪ੍ਰਾਪਤ ਹੋਏ 540 ਪੋਸਟਲ ਬੈਲਟ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 182, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 138, ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 94 ਅਤੇ ਅਕਾਲੀ-ਬਸਪਾ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ 91 ਪੋਸਟਲ ਮਿਲੇ। ਇਸੇ ਤਰ੍ਹਾਂ ਆਜਾਦ ਉਮੀਦਵਾਰਾਂ ਵਿੱਚ ਪਲਵਿੰਦਰ ਕੌਰ ਨੂੰ ਕੁੱਲ 2454 ਵੋਟਾਂ, ਅਸ਼ੋਕ ਕੁਮਾਰ ਨੂੰ 1037, ਬੇਗਮਪੁਰਾ ਬਹੁਜਨ ਦ੍ਰਾਵਿੜਾ ਪਾਰਟੀ ਦੇ ਤੀਰਥ ਸਿੰਘ ਨੂੰ 599, ਰਾਜ ਕੁਮਾਰ ਸਾਕੀ ਨੂੰ 1783, ਅਮਰੀਸ਼ ਭਗਤ ਨੂੰ 1085, ਪਰਮਜੀਤ ਕੌਰ ਤੇਜੀ ਨੂੰ 1060, ਰੋਹਿਤ ਕੁਮਾਰ ਟਿੰਕੂ ਨੂੰ 1047, ਸੰਦੀਪ ਕੌਰ ਨੂੰ 1175, ਮਨਜੀਤ ਸਿੰਘ 1361, ਗੁਲਸ਼ਨ ਆਜ਼ਾਦ ਨੂੰ 2730, ਮਨਿੰਦਰ ਸਿੰਘ ਭਾਟੀਆਂ ਨੂੰ 864, ਡਾ.ਸੁਗਰੀਵ ਸਿੰਘ ਨਾਂਗਲੂ ਨੂੰ 1208, ਨੀਟੂ ਸ਼ਟਰਾਂਵਾਲਾ ਨੂੰ 4599 ਅਤੇ ਯੋਗਰਾਜ ਸਹੋਤਾ ਨੂੰ 485 ਵੋਟਾਂ ਪ੍ਰਾਪਤ ਹੋਈਆਂ।
ਇਸੇ ਤਰ੍ਹਾਂ ਵਿਧਾਨਸਭਾ ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 38657, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 31658, ਡਾ.ਸੁਖਵਿੰਦਰ ਸੁੱਖੀ ਨੂੰ 29510 ਅਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ 5847 ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਜੰਟ ਸਿੰਘ ਕੱਟੂ ਨੂੰ 2434 ਵੋਟਾਂ ਹਾਸਿਲ ਹੋਈਆਂ ਜਦਕਿ 699 ਵੋਟਾਂ ਨੋਟਾਂ ਨੂੰ ਮਿਲੀਆਂ। ਵਿਧਾਨ ਸਭਾ ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਨੂੰ 34740, ਕਾਂਗਰਸ ਪਾਰਟੀ ਨੂੰ 25760, ਅਕਾਲੀ-ਬਸਪਾ ਨੂੰ 29434, ਭਾਜਪਾ 10407 ਅਤੇ ਅਕਾਲੀ ਦਲ (ਅ) ਨੂੰ 2768 ਤੇ ਨੋਟਾ ਨੂੰ 722 ਵੋਟਾਂ ਮਿਲੀਆਂ। ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਨੂੰ 36010, ਕਾਂਗਰਸ ਪਾਰਟੀ ਨੂੰ 35737 ਵੋਟਾਂ, ਅਕਾਲੀ-ਬਸਪਾ 19106, ਭਾਜਪਾ ਨੂੰ 7119 ਅਤੇ ਅਕਾਲੀ ਦਲ (ਅ) ਨੂੰ 4537 ਤੇ ਨੋਟਾ ਨੂੰ 736 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਆਮ ਆਦਪੀ ਪਾਰਟੀ ਦੇ ਉਮੀਦਵਾਰ ਨੂੰ 37951, ਕਾਂਗਰਸ ਉਮੀਦਵਾਰ ਨੂੰ 24061, ਅਕਾਲੀ-ਬਸਪਾ ਉਮੀਦਵਾਰ ਨੂੰ 27269 ਅਤੇ ਭਾਜਪਾ ਉਮੀਦਵਾਰ ਨੂੰ 8354 ਅਤੇ ਨੋਟਾ ਨੂੰ 634 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿੱਚ ਆਮ ਆਦਮੀ ਪਾਰਟੀ ਨੂੰ 35288, ਕਾਂਗਰਸ ਪਾਰਟੀ ਨੂੰ 25821, ਭਾਜਪਾ ਉਮੀਦਵਾਰ ਨੂੰ 21826, ਅਕਾਲੀ-ਬਸਪਾ ਉਮੀਦਵਾਰ ਨੂੰ 6294 ਅਤੇ ਅਕਾਲੀ ਦਲ (ਅ) ਨੂੰ 1252 ਅਤੇ ਨੋਟਾ ਨੂੰ 895 ਵੋਟਾਂ ਪਈਆਂ।
ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਵਿੱਚ ਭਾਜਪਾ ਨੂੰ 25259, ਆਮ ਆਦਮੀ ਪਾਰਟੀ ਨੂੰ 24716, ਕਾਂਗਰਸ ਉਮੀਦਵਾਰ ਨੂੰ 24368, ਅਕਾਲੀ-ਬਸਪਾ ਨੂੰ 5025 , ਅਕਾਲੀ ਦਲ (ਅ) ਨੂੰ 712 ਅਤੇ ਨੋਟਾ ਨੂੰ 758 ਵੋਟਾਂ ਪਈਆਂ। ਵਿਧਾਨ ਸਭਾ ਹਲਕਾ ਜਲੰਧਰ ਉਤੱਰੀ ਵਿੱਚ ਭਾਜਪਾ ਨੂੰ 31549, ਆਮ ਆਦਮੀ ਪਾਰਟੀ ਨੂੰ 30290, ਕਾਂਗਰਸ ਪਾਰਟੀ ਨੂੰ 27946, ਅਕਾਲੀ-ਬਸਪਾ ਨੂੰ 6549, ਸ੍ਰੋਮਣੀ ਅਕਾਲੀ ਦਲ (ਅ) ਨੂੰ 845 ਅਤੇ ਨੋਟਾ ਨੂੰ 766 ਵੋਟਾਂ ਪਈਆਂ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿੱਚ ਆਮ ਆਦਮੀ ਪਾਰਟੀ ਨੂੰ 32217, ਕਾਂਗਰਸ ਪਾਰਟੀ ਨੂੰ 25222, ਭਾਜਪਾ ਨੂੰ 17781, ਅਕਾਲੀ-ਬਸਪਾ ਨੂੰ 14052, ਸ੍ਰੋਮਣੀ ਅਕਾਲੀ ਦਲ (ਅ) ਨੂੰ 1374 ਅਤੇ ਨੋਟਾ ਨੂੰ 792 ਵੋਟਾਂ ਪਈਆਂ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਆਮ ਆਦਮੀ ਪਾਰਟੀ ਨੂੰ 32228, ਕਾਂਗਰਸ ਪਾਰਟੀ ਨੂੰ 22877, ਅਕਾਲੀ-ਬਸਪਾ ਨੂੰ 21115, ਭਾਜਪਾ ਨੂੰ 6564, ਸ੍ਰੋਮਣੀ ਅਕਾਲੀ ਦਲ (ਅ) ਨੂੰ 3374 ਅਤੇ ਨੋਟਾ ਨੂੰ 654 ਵੋਟਾ ਪਈਆਂ।

Leave a comment