#PUNJAB

ਲੋਕ ਸਭਾ ਚੋਣ ਨਤੀਜਿਆਂ ਦਾ ਰੁਝਾਨ; ਚੰਡੀਗੜ੍ਹ ‘ਚ ਮਨੀਸ਼ ਤਿਵਾੜੀ 16978 ਵੋਟਾਂ ਨਾਲ ਅੱਗੇ

ਚੰਡੀਗੜ੍ਹ, 4 ਜੂਨ (ਪੰਜਾਬ ਮੇਲ)-ਚੰਡੀਗੜ੍ਹ ਸੰਸਦੀ ਹਲਕੇ ਲਈ ਵੋਟਾਂ ਦੀ ਗਿਣਤੀ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀ. ਸੀ. ਈ. ਟੀ) ਸੈਕਟਰ-26 ਵਿਖੇ ਹੋ ਰਹੀ ਹੈ। ਸੀ. ਸੀ. ਈ. ਟੀ. ਕੰਪਲੈਕਸ ‘ਚ ਗਿਣਤੀ ਪ੍ਰਕਿਰਿਆ ਲਈ ਦੋ ਹਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਚ ਕੁੱਲ 42 ਕਾਊਂਟਿੰਗ ਟੇਬਲ ਹਨ। ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ। ਪਹਿਲੇ ਰਾਊਂਡ ਦੀ ਗੱਲ ਕਰੀਏ ਤਾਂ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਨਾਲ ਹੈ।
ਹੁਣ ਤੱਕ ਦੇ ਰੁਝਾਨ
ਮਨੀਸ਼ ਤਿਵਾੜੀ (ਇੰਡੀਆ ਗਠਜੋੜ) 16978
ਸੰਜੇ ਟੰਡਨ (ਭਾਜਪਾ) 16239
ਡਾ. ਰਿਤੂ ਸਿੰਘ (ਬਸਪਾ) 1031