#INDIA

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ ਮਰਦਮਸ਼ੁਮਾਰੀ

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਹਰੇਕ ਦਸ ਸਾਲਾਂ ਬਾਅਦ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਕਰਕੇ ਮਰਦਮਸ਼ੁਮਾਰੀ ਕਰਵਾਉਣ ਦਾ ਫ਼ੈਸਲਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਜੋ ਹੁਣ ਅਗਲੇ ਸਾਲ ਅਪਰੈਲ-ਮਈ ਮਹੀਨਿਆਂ ਦੌਰਾਨ ਕਰਵਾਏ ਜਾਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਮਰਦਮਸ਼ੁਮਾਰੀ ਵੇਲੇ 31 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿਚ ਸਮਾਰਟਫੋਨ, ਇੰਟਰਨੈੱਟ, ਲੈਪਟਾਪ, ਕੰਪਿਊਟਰ, ਕਾਰਾਂ, ਦੋਪਹੀਆ ਵਾਹਨਾਂ, ਅਨਾਜਾਂ ਆਦਿ ਸਬੰਧੀ ਸਵਾਲ ਸ਼ਾਮਲ ਹਨ। ਪਹਿਲਾਂ ਮਰਦਮਸ਼ੁਮਾਰੀ ਵਿਚਲੇ ਹਾਊਸ ਲਿਸਟਿੰਗ ਭਾਗ ਅਤੇ ਸਾਰੇ ਦੇਸ਼ ਵਿਚ ਕੌਮੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਨੂੰ ਅਪਡੇਟ ਕਰਨ ਦਾ ਕੰਮ ਪਹਿਲੀ ਅਪ੍ਰੈਲ ਤੋਂ 30 ਸਤੰਬਰ 2020 ਤੱਕ ਮੁਕੰਮਲ ਕਰਨ ਦੀ ਯੋਜਨਾ ਮਿੱਥੀ ਗਈ ਸੀ।

Leave a comment