#INDIA

ਲੇਖਿਕਾ ਅਰੁੰਧਤੀ ਰਾਏ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮਿਲੇਗਾ ਯੂਰੋਪੀਅਨ ਐੱਸੇ ਪੁਰਸਕਾਰ

-ਨਿਬੰਧਾਂ ‘ਤੇ ਆਧਾਰਿਤ ਕਿਤਾਬ ‘ਆਜ਼ਾਦੀ’ (2021) ਦੇ ਫਰੈਂਚ ਅਨੁਵਾਦ ਲਈ ਮਿਲੇਗਾ ਸਨਮਾਨ
ਨਵੀਂ ਦਿੱਲੀ, 16 ਜੂਨ (ਪੰਜਾਬ ਮੇਲ)- ਉੱਘੀ ਲੇਖਿਕਾ ਅਰੁੰਧਤੀ ਰਾਏ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 45ਵਾਂ ਯੂਰੋਪੀਅਨ ਐੱਸੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਚਾਰਲਸ ਵੇਅਲਨ ਫਾਊਂਡੇਸ਼ਨ ਨੇ ਅਰੁੰਧਤੀ ਨੂੰ ਉਸ ਦੇ ਨਿਬੰਧਾਂ ‘ਤੇ ਆਧਾਰਿਤ ਕਿਤਾਬ ‘ਆਜ਼ਾਦੀ’ (2021) ਦੇ ਫਰੈਂਚ ਅਨੁਵਾਦ ਲਈ ਸਨਮਾਨ ਦੇਣ ਦਾ ਫ਼ੈਸਲਾ ਲਿਆ ਹੈ। ਫਾਊਂਡੇਸ਼ਨ ਵੱਲੋਂ ਹੁਣ ਤੱਕ ਅਲੈਗਜ਼ੈਂਡਰ ਜ਼ਿਨੋਵੀਵ, ਐਡਗਰ ਮੋਰਿਨ, ਜ਼ਵੇਤਨ ਟੋਡੋਰੋਵ, ਆਮੀਨ ਮਾਲੌਫ, ਸਿਰੀ ਹੁਸਟਵੇਟ, ਅਲੇਸੈਂਡਰੋ ਬੈਰੀਕੋ, ਜੀਨ ਸਟਾਰੋਬਿੰਸਕੀ, ਆਈਸੋ ਕੈਮਾਰਟਿਨ ਅਤੇ ਪੀਟਰ ਵਾਨ ਮੈਟ ਸਮੇਤ ਕਈ ਲੇਖਕਾਂ ਨੂੰ ਇਸ ਮਾਣਮੱਤੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Leave a comment