#INDIA

ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗੋਆ ਪੁਲੀਸ ਵੱਲੋਂ ਗ੍ਰਿਫ਼ਤਾਰ

ਨਵੀਂ ਦਿੱਲੀ, 17 ਮਾਰਚ (ਪੰਜਾਬ ਮੇਲ)- ਗੋਆ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਰਾਜਸਥਾਨ ਵਿੱਚ ਹੋਈ ਲੁੱਟ ਦੀ ਘਟਨਾ ਵਿੱਚ ਲੋੜੀਂਦਾ ਸੀ। ਗ੍ਰਿਫ਼ਤਾਰ ਕੀਤਾ ਮੁਲਜ਼ਮ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਮੰਦੌਰ ਦਾ ਵਸਨੀਕ ਹੈ। ਉਸ ਨੂੰ ਗੋਆ ਦੀ ਪਣਜੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜੋਧਪੁਰ ਜ਼ਿਲ੍ਹੇ ਦੇ ਸਦਰਪੁਰਾ ਥਾਣੇ ਦੀ ਪੁਲੀਸ ਨੇ ਮੁਲਜ਼ਮ ਦੇ ਟਿਕਾਣੇ ਬਾਰੇ ਪਣਜੀ ਪੁਲੀਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਉਸ ਦੀ ਗ੍ਰਿਫਤਾਰੀ ਸੰਭਵ ਹੋ ਸਕੀ। ਰਾਜਸਥਾਨ ਪੁਲੀਸ ਵੱਲੋਂ ਦਰਜ ਕੀਤੇ ਕੇਸ ਅਨੁਸਾਰ ਮੁਲਜ਼ਮ ਤੇ ਉਸ ਦੇ ਸਾਥੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 4 ਮਾਰਚ ਨੂੰ ਰਾਜਸਥਾਨ ਵਿੱਚ ਜੇਸਾਰਾਮ ਨੂੰ ਉਸ ਦੇ ਹੀ ਆਫਿਸ ਵਿੱਚ ਲੁੱਟਿਆ ਸੀ। ਇਸ ਮਗਰੋਂ ਮੁਲਜ਼ਮ ਫਰਾਰ ਹੋ ਗਏ ਸਨ। ਗੋਆ ਪੁਲੀਸ ਅਨੁਸਾਰ ਲਾਰੈਂਸ ਬਿਸ਼ਨੋਈ ਗਰੋਹ ਦੇ ਕਾਬੂ ਕੀਤੇ ਮੈਂਬਰ ਨੂੰ ਛੇਤੀ ਹੀ ਰਾਜਸਥਾਨ ਪੁਲੀਸ ਹਵਾਲੇ ਕੀਤਾ ਜਾਵੇਗਾ।

Leave a comment