#AMERICA

ਰੇਲ ਹਾਦਸੇ ਬਾਰੇ ਪ੍ਰੈਸ ਕਾਨਫਰੰ ਸਦੀ ਸਿੱਧੀ ਰਿਪੋਰਟਿੰਗ ਕਰਨ ‘ਤੇ ਨਿਊਜ਼ਨੇਸ਼ਨ ਦਾ ਪੱਤਰਕਾਰ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ, 11 ਫਰਵਰੀ (ਹੁਸਨਲੜੋਆ ਬੰਗਾ/ਪੰਜਾਬ ਮੇਲ)- ਕੁਝ ਦਿਨ ਪਹਿਲਾਂ ਪੂਰਬੀ ਪੇਲਸਟਾਈਨ, ਓਹੀਓ ਵਿਚ ਹੋਏ ਰੇਲ ਹਾਦਸੇ ਬਾਰੇ ਓਹੀਓ ਦੇ ਅਧਿਕਾਰੀਆਂ ਦੀ ਪ੍ਰੈਸ ਕਾਨਫਰੰਸ ਦੀ ਸਿੱਧੀ ਰਿਪੋਰਟਿੰਗ ਕਰ ਰਹੇ ਨਿਊਜ਼ਨੇਸ਼ਨ ਦੇ ਪੱਤਰਕਾਰ ਈਵਾਨ ਲੈਮਬਰਟ ਨੂੰ ਗ੍ਰਿਫਤਾਰ ਕਰਲਿਆ ਗਿਆ । ਜਿਉਂ ਹੀ ਉਸ ਨੇ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਤਾਂ ਸਟੇਟ ਹਾਈਵੇਅ ਦੇ ਦੋ ਜਵਾਨਾਂ ਤੇ ਓਹੀਓ ਨੈਸ਼ਨਲ ਗਾਰਡ ਦੇ ਸਹਾਇਕ ਮੇਜਰ ਜਨਰਲ ਜੌਹਨ ਹੈਰਿਸ ਨੇ ਉਸਨੂੰ ਸਿੱਧੀ ਰਿਪੋਰਟਿੰਗ ਬੰਦ ਕਰਨ ਲਈ ਕਿਹਾ ਕਿਉਂਕਿ ਉਨਾਂ ਦਾਵਿਸ਼ਵਾਸ਼ ਸੀ ਕਿ ਉਹ ਬਹੁਤ ਉੱਚੀ ਬੋਲ ਰਿਹਾ ਹੈ ਜਿਸ ਕਾਰਨ ਵਿਘਨ ਪੈ ਰਿਹਾ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਲੈਮਬਰਟ ਤੇ ਹੈਰਿਸ ਵਿਚਾਲੇ ਤਕਰਾਰ ਵੀ ਹੋਇਆ ਜਿਸ ‘ਤੇ ਪੱਤਰਕਾਰ ਨੂੰ ਪਰੇ ਧੱਕ ਦਿੱਤਾ ਗਿਆ ਜੋ ਹਮਲਾਵਰ ਅੰਦਾਜ ਵਿੱਚ ਹੈਰਿਸ ਵਲ ਵਧ ਰਿਹਾ ਸੀ। ਲੈਮਬਰਟ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ ਪਰੰਤੂ ਉਹਨਾ ਮੰਨਿਆ ਜਿਸ  ‘ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਕੇ ਬਾਹਰ ਲੈ ਗਈ।  ਪੁਲਿਸ ਅਨੁਸਾਰ ਲੈਮਬਰਟ ਨੂੰ ਮੁੱਢਲੇ ਤੌਰ ‘ਤੇ ਅਪਰਾਧਕ ਦਖਲਅੰਦਾਜੀ ਕਰਨ ਤੇ ਗ੍ਰਿਫਤਾਰੀ ਦਾ ਵਿਰੋਧ ਕਰਨ ਦੇਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

Leave a comment