#OTHERS

ਰੂਸ ਵੱਲੋਂ ਲਾਜ਼ਮੀ ਫ਼ੌਜੀ ਸੇਵਾਵਾਂ ਲਈ ਉਪਰਲੀ ਉਮਰ ਹੱਦ ਵਧਾਉਣ ਵਾਲਾ ਬਿਲ ਪਾਸ

ਮਾਸਕੋ, 27 ਜੁਲਾਈ (ਪੰਜਾਬ ਮੇਲ)- ਰੂਸ ਦੀ ਸੰਸਦ ਦੇ ਹੇਠਲੇ ਸਦਨ ਨੇ ਇਕ ਬਿੱਲ ਪਾਸ ਕਰ ਕੇ ਲਾਜ਼ਮੀ ਫ਼ੌਜੀ ਸੇਵਾਵਾਂ ਲਈ ਉਪਰਲੀ ਉਮਰ ਹੱਦ ਨੂੰ 27 ਤੋਂ ਵਧਾ ਕੇ 30 ਸਾਲ ਕਰ ਦਿੱਤਾ ਹੈ। ਇਸ ਕਦਮ ਨੂੰ ਰੂਸ ਵੱਲੋਂ ਯੂਕਰੇਨ ਜੰਗ ਦੇ ਮੱਦੇਨਜ਼ਰ ਸੈਨਾ ਦਾ ਦਾਇਰਾ ਵਧਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 18-27 ਸਾਲ ਤੱਕ ਦੇ ਸਾਰੇ ਰੂਸੀ ਪੁਰਸ਼ਾਂ ਲਈ ਫ਼ੌਜ ਵਿਚ ਇਕ ਸਾਲ ਸੇਵਾ ਕਰਨੀ ਜ਼ਰੂਰੀ ਹੈ। ਹਾਲਾਂਕਿ ਕਈ ਪੜ੍ਹਾਈ, ਬੀਮਾਰੀਆਂ ਤੇ ਹੋਰ ਕਾਰਨਾਂ ਦਾ ਹਵਾਲਿਆਂ ਨਾਲ ਇਸ ਤੋਂ ਬਚਦੇ ਵੀ ਹਨ। ਹੇਠਲੇ ਸਦਨ ਵਿਚ ਪਾਸ ਹੋਏ ਬਿੱਲ ਨੂੰ ਹੁਣ ਉਪਰਲੇ ਸਦਨ ਵਿਚ ਰੱਖਿਆ ਜਾਵੇਗਾ ਤੇ ਮਗਰੋਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਸ ਨੂੰ ਮਨਜ਼ੂਰੀ ਦੇਣਗੇ। ਇਸੇ ਦੌਰਾਨ ਰੂਸ ‘ਚ ਇਕ ਆਜ਼ਾਦਾਨਾ ਟੀ.ਵੀ. ਚੈਨਲ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਹੁਣ ਰੂਸ ‘ਚ ਕੰਮ ਨਹੀਂ ਕਰ ਸਕੇਗਾ। ਇਸ ਦੇ ਪੱਤਰਕਾਰ ਤੇ ਸਟਾਫ ਕਾਨੂੰਨੀ ਕਾਰਵਾਈ ਦੇ ਘੇਰੇ ‘ਚ ਆ ਗਏ ਹਨ।

Leave a comment