#OTHERS

ਰੂਸ-ਯੂਕਰੇਨ ਯੁੱਧ ਨੂੰ ਇਕ ਸਾਲ ਪੂਰਾ ਹੋਣ ਮੌਕੇ ਯੂਕਰੇਨੀ ਰਾਸ਼ਟਰਪਤੀ ਨੇ 2023 ’ਚ ਜਿੱਤ ਹਾਸਲ ਕਰਨ ਦੀ ਖਾਧੀ ਸਹੁੰ

ਕੀਵ, 25 ਫਰਵਰੀ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਹਮਲੇ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ’ਤੇ 2023 ’ਚ ਜਿੱਤ ਲਈ ਪੂਰੀ ਤਾਕਤ ਲਗਾਉਣ ਦੀ ਸਹੁੰ ਖਾਧੀ ਹੈ। ਸ਼ੁੱਕਰਵਾਰ ਇਸ ਜੰਗ ਦਾ ਇਕ ਸਾਲ ਹੋ ਗਿਆ ਹੈ, ਜਿਸ ਨੇ ਯੂਕਰੇਨ ਅਤੇ ਇਸਦੇ ਨਿਵਾਸੀਆਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਟਵੀਟ ਕੀਤਾ ਕਿ ਯੂਕਰੇਨੀਆਂ ਨੇ ਆਪਣੇ ਆਪ ਨੂੰ ‘‘ਅਜੇਤੂ’’ ਸਾਬਤ ਕੀਤਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਬੀਤੇ ਸਾਲ ਨੂੰ ਦਰਦ, ਦੁੱਖ, ਵਿਸ਼ਵਾਸ ਅਤੇ ਏਕਤਾ ਦਾ ਸਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ 2023 ’ਚ ਸਾਡੀ ਜਿੱਤ ਦਾ ਸਾਲ ਹੋਵੇਗਾ। ਯੂਕਰੇਨ ਵਾਸੀਆਂ ਨੇ ਜੰਗ ’ਚ ਮਰਨ ਵਾਲੇ ਲੋਕਾਂ ਦੀ ਯਾਦ ’ਚ ਮੋਮਬੱਤੀ ਦੀ ਰੌਸ਼ਨੀ ਨਾਲ ਸੋਗ ਮਨਾਇਆ ਸੀ ।
ਖ਼ਾਸਕਰ ਪੂਰਬੀ ਯੂਕਰੇਨ ’ਚ ਜਿੱਥੇ ਜੰਗ ’ਚ ਮਰਨ ਵਾਲਿਆਂ ਦੀ ਗਿਣਤੀ ਹਰ ਸਮੇਂ ਵੱਧ ਰਹੀ ਸੀ, ਤਾਂ ਅਜਿਹੀਆਂ ਚਿੰਤਾਵਾਂ ਸਨ ਕਿ ਰੂਸ ਕਿਸੇ ਵੀ ਦਿਨ ਯੂਕਰੇਨ ਵਿਰੁੱਧ ਮਿਜ਼ਾਈਲ ਹਮਲੇ ਤੇਜ਼ ਕਰ ਸਕਦਾ ਹੈ। ਹਾਲਾਂਕਿ ਸਰਕਾਰ ਨੇ ਸਕੂਲਾਂ ਦੀਆਂ ਕਲਾਸਾਂ ਨੂੰ ਆਨਲਾਈਨ ਕਰਨ ਅਤੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਸੀ। ਯੂਕਰੇਨ ਯੁੱਧ ’ਚ ਮਾਰੇ ਗਏ ਲੋਕਾਂ ਦੀ ਯਾਦ ’ਚ ਵਿਦੇਸ਼ਾਂ ’ਚ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਪੈਰਿਸ ਵਿਚ ਆਈਫ਼ਲ ਟਾਵਰ ਯੂਕਰੇਨ ਦੇ ਰੰਗਾਂ ਪੀਲੇ ਅਤੇ ਨੀਲੇ ਵਿਚ ਰੋਸ਼ਨ ਕੀਤਾ ਗਿਆ ਸੀ।

Leave a comment