#OTHERS

ਰੂਸ ਨੂੰ ਝਟਕਾ, ‘ਲੂਨਾ-25’ ਪੁਲਾੜ ਯਾਨ ਚੰਦਰਮਾ ‘ਤੇ ਹੋਇਆ ਕ੍ਰੈਸ਼

ਮਾਸਕੋ, 20 ਅਗਸਤ (ਪੰਜਾਬ ਮੇਲ)- ਰੂਸੀ ਪੁਲਾੜ ਏਜੰਸੀ ਨੇ ਕਿਹਾ ਕਿ ਉਸ ਦਾ ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ ਹੋ ਗਿਆ ਹੈ। ਰੋਸਕੋਸਮੋਸ ਨੇ ਕਿਹਾ ਕਿ ਦੇਸ਼ ਦਾ ਮਾਨਵਰਹਿਤ ਰੋਬੋਟ ਲੈਂਡਰ ਬੇਕਾਬੂ ਪੰਧ ਵਿੱਚ ਘੁੰਮਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਸਾਲ 1976 ਜਦੋਂ ਰੂਸ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਮਗਰੋਂ ਰੂਸ ਦੀ ਚੰਨ ਵੱਲ ਇਹ ਪਹਿਲੀ ਉਡਾਣ ਸੀ। ਇਹ ਹਾਦਸਾ ਰੋਸਕੋਸਮੌਸ ਵੱਲੋਂ ‘ਅਸਾਧਾਰਨ ਸਥਿਤੀ’ ਰਿਪੋਰਟ ਕੀਤੇ ਜਾਣ ਮਗਰੋਂ ਹੈ ਜਿਸ ਦਾ ਇਸ ਦੇ ਮਾਹਰ ਸ਼ਨਿੱਚਰਵਾਰ ਨੂੰ ਵਿਸ਼ਲੇਸ਼ਣ ਕਰ ਰਹੇ ਸਨ। -ਏਪੀ

Leave a comment