#OTHERS

ਰੂਸੀ ਰਾਸ਼ਟਰਪਤੀ ਪੂਤਿਨ ਜੀ-20 ਸਿਖਰ ਸੰਮੇਲਨ ‘ਚ ਨਹੀਂ ਲੈਣਗੇ ਹਿੱਸਾ

ਮਾਸਕੋ, 25 ਅਗਸਤ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਨਿੱਜੀ ਤੌਰ ‘ਤੇ ਹਿੱਸਾ ਨਹੀਂ ਲੈਣਗੇ। ਕਰੈਮਲਿਨ ਪ੍ਰਸ਼ਾਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਪੂਤਿਨ ‘ਰੁਝੇ’ ਹੋਏ ਹਨ ਅਤੇ ਉਨ੍ਹਾਂ ਦਾ ਮੁੱਖ ਧਿਆਨ ਯੂਕਰੇਨ ਵਿਚ ‘ਵਿਸ਼ੇਸ਼ ਫੌਜੀ ਆਪਰੇਸ਼ਨ’ ‘ਤੇ ਕੇਂਦਰਿਤ ਹੈ। ਆਲਮੀ ਆਗੂਆਂ ਦਾ ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਪਿਛਲੇ ਸਾਲ 24 ਫਰਵਰੀ ਨੂੰ ਯੂਕਰੇਨ ਖ਼ਿਲਾਫ਼ ‘ਵਿਸ਼ੇਸ਼ ਫੌਜੀ ਆਪਰੇਸ਼ਨ’ ਸ਼ੁਰੂ ਕੀਤਾ ਸੀ। ਭਾਰਤ ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਕੱਢਣ ‘ਤੇ ਜ਼ੋਰ ਦਿੰਦਾ ਆ ਰਿਹਾ ਹੈ।

Leave a comment