8.7 C
Sacramento
Tuesday, March 28, 2023
spot_img

ਰੂਸੀ ਕੋਵਿਡ ਵੈਕਸੀਨ ਸਪੂਤਨਿਕ ਦੇ ਖੋਜੀਆਂ ‘ਚੋਂ ਇਕ ਦੀ ਗਲਾ ਘੁੱਟ ਕੇ ਹੱਤਿਆ

ਮਾਸਕੋ, 4 ਮਾਰਚ (ਪੰਜਾਬ ਮੇਲ)- ਰੂਸੀ ਕੋਵਿਡ-19 ਵੈਕਸੀਨ ਸਪੂਤਨਿਕ-ਵੀ ਬਣਾਉਣ ‘ਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਆਂਦਰੇ ਬੋਤੀਕੋਵ ਨੂੰ ਇੱਥੇ ਉਸ ਦੇ ਅਪਾਰਟਮੈਂਟ ਵਿਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਪੁਲਿਸ ਨੇ ਕਤਲ ਦੇ ਸਬੰਧ ਵਿਚ ਇਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਦੱਸਿਆ ਕਿ 47 ਸਾਲਾ ਬੋਤੀਕੋਵ, ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿਚ ਸੀਨੀਅਰ ਖੋਜੀ ਸੀ, ਦੀ ਲਾਸ਼ ਉਸ ਦੇ ਅਪਾਰਟਮੈਂਟ ਵਿਚ ਮਿਲੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2021 ਵਿਚ ਕੋਵਿਡ ਵੈਕਸੀਨ ‘ਤੇ ਕੰਮ ਕਰਨ ਲਈ ਵਾਇਰੋਲੋਜਿਸਟ ਨੂੰ ਆਰਡਰ ਆਫ਼ ਮੈਰਿਟ ਫਾਰ ਦਿ ਫਾਦਰਲੈਂਡ ਅਵਾਰਡ ਨਾਲ ਸਨਮਾਨਿਤ ਕੀਤਾ। ਰਿਪੋਰਟਾਂ ਅਨੁਸਾਰ ਬੋਤੀਕੋਵ ਉਨ੍ਹਾਂ 18 ਵਿਗਿਆਨੀਆਂ ਵਿਚੋਂ ਇੱਕ ਸੀ, ਜਿਨ੍ਹਾਂ ਨੇ 2020 ਵਿਚ ਸਪੂਤਨਿਕ-ਵੀ ਵੈਕਸੀਨ ਵਿਕਸਿਤ ਕੀਤੀ ਸੀ। ਉਸ ਦੀ ਮੌਤ ਦੀ ਹੱਤਿਆ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਤਾਵਾਂ ਮੁਤਾਬਕ 29 ਸਾਲਾ ਨੌਜਵਾਨ ਨੇ ਬਹਿਸ ਦੌਰਾਨ ਬੋਤੀਕੋਵ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ ਸੀ।

Related Articles

Stay Connected

0FansLike
3,754FollowersFollow
20,700SubscribersSubscribe
- Advertisement -spot_img

Latest Articles