#AMERICA

ਰਾਸ਼ਟਰਪਤੀ ਬਾਇਡਨ ਨੇ ਵਿਦਿਆਰਥੀਆਂ ਨੂੰ ਕਰਜ਼ੇ ਤੋਂ ਰਾਹਤ ਲਈ ਬਦਲਵੇਂ ਉਪਾਵਾਂ ਦਾ ਦਿੱਤਾ ਭਰੋਸਾ

ਵਾਸ਼ਿੰਗਟਨ, 2 ਜੁਲਾਈ  (ਪੰਜਾਬ ਮੇਲ)-  ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਵਿਦਿਆਰਥੀਆਂ ਦਾ ਕਰਜ਼ਾ ਮਾਫ ਕਰਨ ਦੀ 430 ਅਰਬ ਡਾਲਰ ਦੀ ਰਾਸ਼ਟਰਪਤੀ ਜੋਅ ਬਾਇਡਨ ਦੀ ਯੋਜਨਾ ਨੂੰ ਸ਼ੁੱਕਰਵਾਰ ਨੂੰ ਨਾਮਨਜ਼ੂਰ ਕਰਨ ਤੋਂ ਬਾਅਦ ਉਨ੍ਹਾਂ ਨੇ ਬਦਲਵੇਂ ਉਪਾਵਾਂ ’ਤੇ ਕੰਮ ਕਰਨਾ ਸ਼ੁਰੂ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਰਾਹਤ ਦਿਵਾਉਣ ਲਈ ਉਹ ਨਵੀਂ ਯੋਜਨਾ ਨੂੰ ਲੈ ਕੇ ਅੱਗੇ ਵਧਣਗੇ।

ਸੁਪਰੀਮ ਕੋਰਟ ਦਾ ਹੁਕਮ ਆਉਣ ਤੋਂ ਤੁਰੰਤ ਬਾਅਦ ਬਾਇਡਨ ਨੇ ਵ੍ਹਾਈਟ ਹਾਊਸ ਤੋਂ ਟਿੱਪਣੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਹਫਤਿਆਂ ’ਚ ਵਿਦਿਆਰਥੀ ਕਰਜ਼ੇ ਦੇ ਭੁਗਤਾਨ ਦੀ ਲੋੜ ਪਵੇਗੀ। ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਦੇਣ ਲਈ ਉਹ ਉੱਚ ਸਿੱਖਿਆ ਐਕਟ ਦੇ ਤਹਿਤ ਨਵੀਂ ਯੋਜਨਾ ਬਣਾਉਣਗੇ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਕਰਜ਼ਾ ਲੈਣ ਵਾਲਿਆਂ ਨੂੰ ਝੂਠੀ ਆਸ ਕਿਉਂ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਗਲਤ ਉਮੀਦ ਨਹੀਂ ਦਿਖਾਈ। ਰਿਪਬਲਿਕਨ ਨੇ ਲੋਕਾਂ ਤੋਂ ਉਨ੍ਹਾਂ ਦੀ ਉਮੀਦ ਖੋਹ ਲਈ ਹੈ। ਰਿਪਬਲਿਕਨ ਨਾਲ ਜੁੜੇ ਅਧਿਕਾਰੀ ਅਮਰੀਕਾ ਦੇ ਰਾਹੀਂ ਮੱਧਮ ਵਰਗ ਤੇ ਲੇਬਰ ਵਰਗ ਨੂੰ ਰਾਹਤ ਦੇਣ ਦੀ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੇ।

Leave a comment