#AMERICA

ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਨਹੀਂ ਮੰਨਿਆ ਗਿਆ ਕਸੂਰਵਾਰ

ਵਾਸ਼ਿੰਗਟਨ, (ਪੰਜਾਬ ਮੇਲ)- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕਸੂਰਵਾਰ ਕਰਾਰ ਨਹੀਂ ਦਿੱਤਾ ਗਿਆ।
ਇਸ ਮਾਮਲੇ ਵਿਚ ਜਸਟਿਸ ਡਿਪਾਰਟਮੈਂਟ ਦੇ ਸਪੈਸ਼ਲ ਕਾਊਂਸਲ ਜੈਕ ਸਮਿੱਥ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਦੋ ਦਿਨ ਬਾਅਦ ਟਰੰਪ ਵਾਸ਼ਿੰਗਟਨ ਵਿਚ ਫੈਡਰਲ ਕੋਰਟਹਾਊਸ ਵਿਚ ਮੈਜਿਸਟ੍ਰੇਟ ਜੱਜ ਸਾਹਮਣੇ ਪੇਸ਼ ਹੋਏ। ਨਵੇਂ ਫੈਸਲੇ ਵਿਚ ਟਰੰਪ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਟਰੰਪ, ਜੋ ਕਿ 2024 ਲਈ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਫਰੰਟ ਰਨਰ ਹਨ, ਖਿਲਾਫ ਅਮਰੀਕਾ ਖਿਲਾਫ ਸਾਜਿਸ਼ ਰਚਨ ਅਤੇ ਡੈਮੋਕ੍ਰੈਟ ਜੋਅ ਬਾਇਡਨ ਦੀ ਜਿੱਤ ਨੂੰ ਦਿੱਤੀ ਗਈ ਮਾਨਤਾ ਨੂੰ ਅਮਲ ਵਿਚ ਲਿਆਉਣ ਦੇ ਰਾਹ ਵਿਚ ਅੜਿੱਕਾ ਡਾਹੁਣ ਦਾ ਦੋਸ਼ ਹੈ। ਟਰੰਪ ਨੇ ਇਸ ਮਾਮਲੇ ਵਿਚ ਖੁਦ ਨੂੰ ਬੇਕਸੂਰ ਦੱਸਿਆ ਤੇ ਉਨ੍ਹਾਂ ਦੀ ਲੀਗਲ ਟੀਮ ਨੇ ਆਖਿਆ ਕਿ ਇਹ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨ ਦੀ ਉਨ੍ਹਾਂ ਦੀ ਆਜ਼ਾਦੀ ਉੱਤੇ ਹਮਲਾ ਹੈ। ਇਸ ਤੋਂ ਇਲਾਵਾ ਵੀ ਟਰੰਪ ਉੱਤੇ ਕਈ ਹੋਰ ਮਾਮਲੇ ਦਰਜ ਹਨ, ਜਿਨ੍ਹਾਂ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ। ਛੇ ਮਹੀਨਿਆਂ ਤੋਂ ਵੀ ਘੱਟ ਅਰਸੇ ਵਿਚ ਟਰੰਪ ਖਿਲਾਫ ਲਿਆਂਦਾ ਗਿਆ ਇਹ ਤੀਜਾ ਮੁਜਰਮਾਨਾ ਮਾਮਲਾ ਹੈ।

Leave a comment