19.9 C
Sacramento
Wednesday, October 4, 2023
spot_img

ਯੂ.ਪੀ. ਦੇ ਅਯੁੱਧਿਆ ’ਚ ਰਚੀ ਸੀ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼

ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)- ਸਚਿਨ ਦੇ ਨਾਲ-ਨਾਲ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ, ਜਿਨ੍ਹਾਂ ’ਚੋਂ ਕਈਆਂ ਨੇ ਸਿੱਧੂ ’ਤੇ ਗੋਲੀਆਂ ਚਲਾਈਆਂ, ਉਹ ਅਯੁੱਧਿਆ ਅਤੇ ਲਖਨਊ ’ਚ ਘੁੰਮਦੇ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਬਿਸ਼ਨੋਈ ਗੈਂਗ ਵੱਲੋਂ ਉੱਤਰ ਪ੍ਰਦੇਸ਼ ਦੇ ਇੱਕ ਨਾਮੀ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ, ਪਰ ਇਹ ਯੋਜਨਾ ਅਸਫਲ ਰਹੀ, ਜਿਸ ਤੋਂ ਬਾਅਦ ਸਿੱਧੂ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਫੜੇ ਗਏ ਸਚਿਨ ਥਾਪਨ ’ਤੇ ਵੱਡਾ ਖੁਲਾਸਾ ਹੋਇਆ ਹੈ। ਇਸ ਕਤਲਕਾਂਡ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ ’ਚ ਬਿਆਨ ਦਿੱਤਾ ਸੀ। ਕਤਲਕਾਂਡ ਦਾ ਹੁਣ ਤੱਕ ਦਾ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਕਤਲ ਦੀ ਸਾਜ਼ਿਸ਼ ਉਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਚੀ ਗਈ ਸੀ। ਸੂਤਰਾਂ ਮੁਤਾਬਕ ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰ ਲੈ ਕੇ ਅਯੁੱਧਿਆ ਪਹੁੰਚਿਆ ਸੀ। ਹਥਿਆਰਾਂ ਨਾਲ ਲੈਸ ਬਿਸ਼ਨੋਈ ਗੈਂਗ ਦੇ ਸ਼ੂਟਰ ਕਈ ਦਿਨਾਂ ਤੱਕ ਅਯੁੱਧਿਆ ਵਿਚ ਰਹੇ ਅਤੇ ਅਯੁੱਧਿਆ ਇੱਕ ਸਥਾਨਕ ਨੇਤਾ ਦੇ ਫਾਰਮ ਹਾਊਸ ’ਤੇ ਕਈ ਦਿਨਾਂ ਤੱਕ ਗੋਲੀਬਾਰੀ ਦਾ ਅਭਿਆਸ ਕੀਤਾ।¿;
ਅਜ਼ਰਬਾਈਜਾਨ ਤੋਂ ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ ਸਚਿਨ ਥਾਪਨ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਸੀ। ਹੁਣ ਖੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ’ਚ ਬੈਠ ਕੇ ਰਚੀ ਗਈ ਸੀ। ਅਯੁੱਧਿਆ ਵਿਚ ਟ੍ਰੇਨਿੰਗ ਹੋਈ ਸੀ ਅਤੇ ਪੰਜਾਬ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।
ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਬਿਸ਼ਨੋਈ ਗੈਂਗ ਦੇ ਯੂ.ਪੀ. ਕਨੈਕਸ਼ਨ ਨਾਲ ਸੰਬੰਧਤ ਤਸਵੀਰਾਂ ਵੀ ਜਾਰੀ ਹੋਈਆਂ ਹਨ, ਜੋ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਕੁਝ ਦਿਨ ਪਹਿਲਾਂ ਦੀਆਂ ਹਨ, ਸਿੱਧੂ ਕਤਲਕਾਂਡ ਦੀ ਸਾਜਿਸ਼ ਰਚਣ ਵਾਲਾ ਅਤੇ ਹਾਲ ਹੀ ’ਚ ਅਜ਼ਰਬਾਈਜਾਨ ਤੋਂ ਡਿਪੋਰਟ ਹੋਇਆ ਸਚਿਨ ਥਾਪਨ ਤਸਵੀਰਾਂ ’ਚ ਨਜ਼ਰ ਆ ਰਿਹਾ ਹੈ।
ਸਚਿਨ ਦੇ ਨਾਲ-ਨਾਲ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ, ਜਿਨ੍ਹਾਂ ’ਚੋਂ ਕਈਆਂ ਨੇ ਸਿੱਧੂ ’ਤੇ ਗੋਲੀਆਂ ਚਲਾਈਆਂ। ਤਸਵੀਰਾਂ ਵਿਚ ਤੁਸੀਂ ਵਿਦੇਸ਼ੀ ਹਥਿਆਰਾਂ ਦਾ ਭੰਡਾਰ ਦੇਖ ਸਕਦੇ ਹੋ।
ਤਸਵੀਰਾਂ ’ਚ ਦਿਖਾਈ ਦੇ ਰਹੇ ਇਨ੍ਹਾਂ ਹਥਿਆਰਾਂ ਨਾਲ ਸਿੱਧੂ ਮੂਸੇਵਾਲੇ ’ਤੇ 100 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਤਸਵੀਰ ਵਿਚ ਬਿਸ਼ਨੋਈ ਗੈਂਗ ਦੇ ਸ਼ੂਟਰ ਸਚਿਨ ਭਿਵਾਨੀ, ਕਪਿਲ ਪੰਡਿਤ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।
ਸੂਤਰਾਂ ਮੁਤਾਬਕ ਸ਼ੂਟਰ ਪਾਕਿਸਤਾਨ ਤੋਂ ਤਸਕਰੀ ਕੀਤੇ ਹਥਿਆਰ ਲੈ ਕੇ ਅਯੁੱਧਿਆ ਪਹੁੰਚਿਆ ਸੀ।¿;
ਸੂਤਰਾਂ ਮੁਤਾਬਕ ਸਚਿਨ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਨਜ਼ਦੀਕੀ ਹੈ, ਗਰੋਹ ਦੇ ਬਾਕੀ ਮੈਂਬਰਾਂ ਨੂੰ ਅਯੁੱਧਿਆ ਸਮੇਤ ਲਖਨਊ ਦੇ ਵੱਖ-ਵੱਖ ਇਲਾਕਿਆਂ ’ਚ ਕਈ ਦਿਨਾਂ ਤੋਂ ਲੁਕਿਆ ਰਿਹਾ ਸੀ। ਜਾਂਚ ਏਜੰਸੀਆਂ ਨੇ ਹੁਣ ਉੱਤਰ ਪ੍ਰਦੇਸ਼ ’ਚ ਮੌਜੂਦ ਬਿਸ਼ਨੋਈ ਗੈਂਗ ਦੇ ਮਦਦਗਾਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਅਜ਼ਰਬਾਈਜਾਨ ਤੋਂ ਫੜੇ ਗਏ ਸਚਿਨ ਥਾਪਨ ਨੂੰ ਲੈ ਕੇ ਦਿੱਲੀ ਪੁਲਿਸ ਜਲਦੀ ਹੀ ਅਯੁੱਧਿਆ ਜਾਵੇਗੀ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles