#INDIA

ਯੂ.ਪੀ. ‘ਚ ਲਾਦੇਨ ਦੀ ਤਸਵੀਰ ਆਪਣੇ ਦਫ਼ਤਰ ‘ਚ ਲਾਉਣ ਵਾਲਾ ਬਿਜਲੀ ਵਿਭਾਗ ਦਾ ਐੱਸ.ਡੀ.ਓ. ਬਰਖ਼ਾਸਤ

ਲਖਨਊ, 21 ਮਾਰਚ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ‘ਚ ਤਾਇਨਾਤ ਐੱਸ.ਡੀ.ਓ. ਨੂੰ ਕਥਿਤ ਤੌਰ ‘ਤੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਤਸਵੀਰ ਆਪਣੇ ਦਫ਼ਤਰ ‘ਚ ਲਗਾ ਕੇ ਉਸ ਨੂੰ ਆਪਣਾ ਆਦਰਸ਼ ਮੰਨਣ ਦੇ ਦੋਸ਼ ‘ਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ। ਦਕਸ਼ਾਂਚਲ ਬਿਜਲੀ ਵੰਡ ਨਿਗਮ ਦੇ ਐੱਮ.ਡੀ. ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਅਮਿਤ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਫ਼ਾਰਸ਼ ‘ਤੇ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਯੂ.ਪੀ.ਪੀ.ਸੀ.ਐੱਲ.) ਦੇ ਚੇਅਰਮੈਨ ਐੱਮ. ਦੇਵਰਾਜ ਨੇ ਵਿਭਾਗੀ ਐੱਸ.ਡੀ.ਓ. ਰਵਿੰਦਰ ਪ੍ਰਕਾਸ਼ ਗੌਤਮ ਦੀ ਸੇਵਾ ਸਮਾਪਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਐੱਸ.ਡੀ.ਓ. ਓਸਾਮਾ ਬਿਨ ਲਾਦੇਨ ਦੀ ਤਸਵੀਰ ਲਗਾ ਕੇ ਉਸ ਨੂੰ ਆਪਣਾ ਆਦਰਸ਼ ਦੱਸਦਾ ਸੀ।

Leave a comment