ਸੁਲਤਾਨਪੁਰ (ਯੂਪੀ), 16 ਫਰਵਰੀ (ਪੰਜਾਬ ਮੇਲ)- ਸੁਲਤਾਨਪੁਰ ਵਿਚ ਅੱਜ ਸਵੇਰੇ ਵਾਰਾਨਸੀ ਤੋਂ ਆ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਅਤੇ ਇੱਥੋਂ ਵਾਰਾਨਸੀ ਜਾ ਰਹੀ ਖਾਲੀ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਘਟਨਾ ਰੇਲਵੇ ਸਟੇਸ਼ਨ ਦੇ ਦੱਖਣ ਵਿਚ ਕੇਵਿਨ ਨੇੜੇ ਵਾਪਰੀ, ਜਿਸ ਵਿਚ ਮਾਲ ਗੱਡੀ ਦੀਆਂ 9 ਬੋਗੀਆਂ ਪਲਟ ਗਈਆਂ ਅਤੇ ਕਈ ਹੋਰ ਪਟੜੀ ਤੋਂ ਉਤਰ ਗਈਆਂ। ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਯੂ.ਪੀ. ‘ਚ ਦੋ ਮਾਲ ਗੱਡੀਆਂ ਵਿਚਾਲੇ ਸਿੱਧੀ ਟੱਕਰ; ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖ਼ਮੀ
