#INDIA

ਯੂ.ਪੀ. ਅਦਾਲਤ ਵੱਲੋਂ 49 ਸਾਲ ਪੁਰਾਣੇ ਕਤਲ ਦੇ ਮਾਮਲੇ ‘ਚ 80 ਸਾਲਾ ਦੋਸ਼ੀ ਨੂੰ ਉਮਰ ਕੈਦ

ਫ਼ਿਰੋਜ਼ਾਬਾਦ (ਯੂ.ਪੀ.), 13 ਅਕਤੂਬਰ (ਪੰਜਾਬ ਮੇਲ)- ਫ਼ਿਰੋਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਨੇ 49 ਸਾਲ ਪੁਰਾਣੇ ਕਤਲ ਕੇਸ ਵਿਚ 80 ਸਾਲਾ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ 49 ਸਾਲ ਪਹਿਲਾਂ 14 ਸਤੰਬਰ 1974 ਨੂੰ ਮੀਰਾ ਦੇਵੀ ਨਾਂ ਦੀ ਔਰਤ ਨੇ ਜ਼ਿਲ੍ਹੇ ਦੇ ਨਰਕੀ ਥਾਣੇ ਵਿਚ ਕੇਸ ਦਰਜ ਕਰਵਾਇਆ ਸੀ, ਜਿਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਮਹਿੰਦਰ ਸਿੰਘ ਨੇ ਉਸ ਦੀ ਮਾਂ ਰਾਮਬੇਟੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਗੁਪਤਾ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮਹਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।

Leave a comment