25.9 C
Sacramento
Wednesday, October 4, 2023
spot_img

ਯੂ.ਕੇ. ‘ਚ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਛਾਪੇਮਾਰੀ ‘ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੋਏ ਸ਼ਾਮਲ

-ਇਕ ਦਿਨ ਲਈ ਇਮੀਗ੍ਰੇਸ਼ਨ ਅਫਸਰ ਬਣ ਕੇ ਕੀਤਾ ਕੀਤਾ: 100 ਤੋਂ ਵੱਧ ਲੋਕ ਗ੍ਰਿਫ਼ਤਾਰ
ਲੰਡਨ, 19 ਜੂਨ (ਪੰਜਾਬ ਮੇਲ)- ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਦਿਨ ਲਈ ਇਮੀਗ੍ਰੇਸ਼ਨ ਅਫਸਰ ਬਣ ਕੇ ਕੰਮ ਕੀਤਾ। ਇਸ ਦੌਰਾਨ ਸੁਨਕ ਛਾਪੇਮਾਰੀ ਵਿਚ ਅਧਿਕਾਰੀਆਂ ਨਾਲ ਸ਼ਾਮਲ ਹੋਏ ਅਤੇ 20 ਵੱਖ-ਵੱਖ ਦੇਸ਼ਾਂ ਦੇ 100 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਯੂ.ਕੇ. ਸਰਕਾਰ ਦੁਆਰਾ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ। ਸੁਨਕ ਨੇ ਇਮੀਗੇਸ਼ਨ ਅਫਸਰ ਬਣਨ ਦੀ ਜਾਣਕਾਰੀ ਖ਼ੁਦ ਸੋਸ਼ਲ ਮੀਡੀਆ ‘ਤੇ ਦਿੱਤੀ। ਰਿਸ਼ੀ ਸੁਨਕ ਨੇ ਹਲਕੇ ਨੀਲੇ ਰੰਗ ਦੀ ਕਮੀਜ਼ ਅਤੇ ਨੇਵੀ ਬਲੂ ਪੈਂਟ ਦੇ ਨਾਲ ਬੁਲੇਟਪਰੂਫ ਵੈਸਟ ਪਹਿਨ ਕੇ ਬ੍ਰੈਂਟ, ਉੱਤਰੀ ਲੰਡਨ ਦਾ ਸਵੇਰੇ ਤੜਕੇ ਦੌਰਾ ਕੀਤਾ।
ਇਮੀਗ੍ਰੇਸ਼ਨ ਅਫਸਰ ਵਜੋਂ ਕੰਮ ਕਰਨ ਤੋਂ ਬਾਅਦ ਸੁਨਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਕ ਦਿਨ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਕੰਮ ਕਰਦੇ ਹੋਏ, ਮੈਂ ਛੋਟੀਆਂ ਕਿਸ਼ਤੀਆਂ ਅਤੇ ਹੋਰ ਤਰੀਕਿਆਂ ਨਾਲ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਸੁਨਕ ਨੇ ਵੀਰਵਾਰ ਨੂੰ ਪ੍ਰਵਾਸੀਆਂ ਖ਼ਿਲਾਫ਼ ਮੁਹਿੰਮ ‘ਚ ਹਿੱਸਾ ਲਿਆ। ਬਿਆਨ ਅਨੁਸਾਰ ਗ੍ਰਿਫ਼ਤਾਰੀਆਂ ਵਪਾਰਕ ਸਥਾਨਾਂ ‘ਤੇ ਕੀਤੀਆਂ ਗਈਆਂ, ਜਿਨ੍ਹਾਂ ਵਿਚ ਰੈਸਟੋਰੈਂਟ, ਕਾਰ ਧੋਣ, ਨੇਲ ਬਾਰ, ਨਾਈ ਦੀਆਂ ਦੁਕਾਨਾਂ ਅਤੇ ਸੁਵਿਧਾ ਸਟੋਰ ਸ਼ਾਮਲ ਹਨ। ਯੂ.ਕੇ. ਇਮੀਗ੍ਰੇਸ਼ਨ ਵਿਭਾਗ ਨੇ 159 ਛਾਪੇ ਮਾਰੇ। ਸ਼ੱਕੀਆਂ ਨੂੰ ਗੈਰ-ਕਾਨੂੰਨੀ ਕੰਮ ਕਰਨ ਅਤੇ ਝੂਠੇ ਦਸਤਾਵੇਜ਼ ਰੱਖਣ ਸਮੇਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ, ਕੁਝ ਥਾਵਾਂ ‘ਤੇ ਨਕਦੀ ਜ਼ਬਤ ਕੀਤੀ ਗਈ।
ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਉਨ੍ਹਾਂ ਬਾਰੇ ਕਿਹਾ ਕਿ ਸਾਡੇ ਭਾਈਚਾਰਿਆਂ ਨੂੰ ਉਨ੍ਹਾਂ ਲੋਕਾਂ ਤੋਂ ਖਤਰਾ ਹੈ, ਜੋ ਜ਼ਬਰਦਸਤੀ ਸਾਡੇ ਦੇਸ਼ ਵਿਚ ਦਾਖਲ ਹੁੰਦੇ ਹਨ ਅਤੇ ਕੰਮ ਕਰਦੇ ਹਨ। ਉਹ ਟੈਕਸ ਨਹੀਂ ਭਰਦੇ ਅਤੇ ਇਨ੍ਹਾਂ ਕਾਰਨ ਇਮਾਨਦਾਰ ਵਰਕਰਾਂ ਨਾਲ ਬੇਈਮਾਨੀ ਹੁੰਦੀ ਹੈ। ਯੂ.ਕੇ. ਦੇ ਗ੍ਰਹਿ ਦਫਤਰ ਨੇ ਇੱਕ ਦਿਨ ਵਿਚ ਗੈਰ-ਕਾਨੂੰਨੀ ਕੰਮ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਿਕਾਰਡ ਗਿਣਤੀ ਵਿਚ ਦੌਰੇ ਕੀਤੇ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ ਨੇ ਅਧਿਕਾਰ ਤੋਂ ਬਿਨਾਂ ਕੰਮ ਕਰਦੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਗ੍ਰਹਿ ਸਕੱਤਰ ਨੇ ਇਹ ਵੀ ਦੱਸਿਆ ਕਿ 2023 ਦੀ ਪਹਿਲੀ ਤਿਮਾਹੀ ਵਿਚ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ 1,303 ਐਨਫੋਰਸਮੈਂਟ ਦੌਰੇ ਕੀਤੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 57 ਪ੍ਰਤੀਸ਼ਤ ਵੱਧ ਹਨ ਅਤੇ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਦਸੰਬਰ ਵਿਚ ਕਿਸ਼ਤੀਆਂ ਨੂੰ ਰੋਕਣ ਦੀ ਆਪਣੀ ਯੋਜਨਾ ਬਣਾਈ ਹੈ, ਗ੍ਰਿਫਤਾਰੀਆਂ ਹੋਈਆਂ ਹਨ।
ਇਕ ਰਿਪੋਰਟ ਅਨੁਸਾਰ ਸਾਲ 2022 ਵਿਚ 233 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਇੰਗਲਿਸ਼ ਚੈਨਲ ਪਾਰ ਕੀਤਾ ਸੀ। ਅਤੇ 2023 ਵਿਚ ਇਹ ਅੰਕੜਾ ਸਿਰਫ ਇੱਕ ਮਹੀਨੇ ਵਿਚ 250 ਨੂੰ ਪਾਰ ਕਰ ਗਿਆ ਹੈ। ਇਸ ਨਾਲ ਭਾਰਤੀ ਸਮੂਹ ਅਫਗਾਨਿਸਤਾਨ ਅਤੇ ਸੀਰੀਆ ਤੋਂ ਬਾਅਦ ਅਜਿਹਾ ਕਰਨ ਵਾਲਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਹਾਲਾਂਕਿ ਪਿਛਲੇ ਸਾਲ ਨਵੰਬਰ ਵਿਚ ਯੂ.ਕੇ. ਦੇ ਗ੍ਰਹਿ ਦਫਤਰ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ-ਕਾਨੂੰਨੀ ਢੰਗ ਨਾਲ ਯੂ.ਕੇ. ਵਿਚ ਦਾਖਲ ਹੋਣ ਵਾਲੇ ਲੋਕਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਅਨੁਸਾਰ 2022 ਦੇ ਪਹਿਲੇ 6 ਮਹੀਨਿਆਂ ਵਿਚ ਛੋਟੀ ਕਿਸ਼ਤੀ ਦੁਆਰਾ ਬ੍ਰਿਟੇਨ ਪਹੁੰਚਣ ਵਾਲੇ ਸਭ ਤੋਂ ਵੱਧ ਲੋਕ ਅਲਬਾਨੀਆ (51%), ਅਫਗਾਨਿਸਤਾਨ (18%) ਅਤੇ ਈਰਾਨ (15%) ਤੋਂ ਸਨ। ਇਸ ਸੂਚੀ ਵਿਚ ਭਾਰਤੀਆਂ ਦਾ ਜ਼ਿਕਰ ਨਹੀਂ ਸੀ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles