#AMERICA #SPORTS

ਯੂ.ਐੱਸ. ਓਪਨ ਟੈਨਿਸ: ਜੋਕੋਵਿਚ ਨੇ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਿਆ

ਨਿਊਯਾਰਕ, 11 ਸਤੰਬਰ (ਪੰਜਾਬ ਮੇਲ)- ਨੋਵਾਕ ਜੋਕੋਵਿਚ ਨੇ ਕਰੀਬ ਢਾਈ ਘੰਟੇ ਤੱਕ ਚੱਲੇ ਯੂ.ਐੱਸ. ਓਪਨ ਦੇ ਫਾਈਨਲ ਵਿਚ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਆਪਣਾ ਰਿਕਾਰਡ 24ਵਾਂ ਸਿੰਗਲ ਗਰੈਂਡ ਸਲੈਮ ਜਿੱਤ ਲਿਆ ਹੈ। ਲਗਭਗ ਇੱਕੋ ਜਿਹੇ ਅੰਦਾਜ਼ ਵਿਚ ਖੇਡਣ ਵਾਲੇ ਦੋਨਾਂ ਖਿਡਾਰੀਆਂ ਦਾ ਮੈਚ ਦਿਲਚਸਪ ਰਿਹਾ। ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਅਤੇ ਜਿੱਤ ਤੋਂ ਬਾਅਦ ਜੋਕੋਵਿਚ ਨੇ ਕੋਰਟ ‘ਤੇ ਬੈਠ ਕੇ ਦਰਸ਼ਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕੀਤਾ। ਜੋਕੋਵਿਚ ਨੇ ਆਪਣੀ ਪੂਰੀ ਊਰਜਾ ਵਰਤਦਿਆਂ 6-3, 7-6, 6-3 ਨਾਲ ਮੈਚ ਤੇ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ 23 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਸੇਰੇਨਾ ਵਿਲੀਅਮਜ਼ ਦੇ ਨਾਮ ਹੈ।

Leave a comment