#EUROPE

ਯੂਰਪ ‘ਚ ਗਰਮੀ ਦਾ ਕਹਿਰ: ਇਟਲੀ, ਫਰਾਂਸ, ਪੋਲੈਂਡ ਤੇ ਗਰੀਸ ਵਿਚ ਤਾਪਮਾਨ ਨੇ ਰਿਕਾਰਡ ਤੋੜੇ

ਲੰਡਨ, 15 ਜੁਲਾਈ (ਪੰਜਾਬ ਮੇਲ)- ਯੂਰਪ ਇਸ ਵੇਲੇ ਭਾਰੀ ਗਰਮੀ ਦੀ ਮਾਰ ਹੇਠ ਹੈ। ਇਟਲੀ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਵੀ ਸੰਭਾਵਨਾ ਹੈ ਕਿ ਯੂਰਪ ਵਿਚ ਤਾਪਮਾਨ 48.8 ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ ਵੀ ਤੋੜ ਸਕਦਾ ਹੈ। ਦੱਖਣੀ ਅਤੇ ਪੂਰਬੀ ਯੂਰਪ ਦੇ ਹਿੱਸਿਆਂ ਫਰਾਂਸ, ਸਪੇਨ, ਪੋਲੈਂਡ ਅਤੇ ਗ੍ਰੀਸ ਵਿਚ ਗਰਮੀ ਵਧ ਰਹੀ ਹੈ। ਇਸ ਕਾਰਨ ਸੈਲਾਨੀ ਦੀ ਆਮਦ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਸਾਲ 2003 ਵਿਚ ਯੂਰਪ ਵਿਚ ਗਰਮੀ ਕਾਰਨ 70,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

Leave a comment