21.5 C
Sacramento
Wednesday, October 4, 2023
spot_img

ਯੂਬਾ ਸਿਟੀ ‘ਚ ਦੀਦਾਰ ਸਿੰਘ ਬੈਂਸ ਪਾਰਕ ਦਾ ਉਦਘਾਟਨ

ਯੂਬਾ ਸਿਟੀ, 31 ਅਗਸਤ (ਪੰਜਾਬ ਮੇਲ)-ਬੀਤੇ ਦਿਨੀਂ ਕੈਲੀਫੋਰਨੀਆ ਦੇ ਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ਵਿਖੇ ਪ੍ਰਸਿੱਧ ਫਾਰਮਰ ਸਵਰਗੀ ਦੀਦਾਰ ਸਿੰਘ ਬੈਂਸ ਦੀ ਯਾਦ ਵਿਚ ਬਣਾਏ ਗਏ ਪਾਰਕ ਦਾ ਉਦਘਾਟਨ ਧੂਮ-ਧਾਮ ਨਾਲ ਕੀਤਾ ਗਿਆ। ਇਸ ਮੌਕੇ ਸਟਰ ਕਾਊਂਟੀ ਆਫ਼ਿਸ ਦੇ ਅਹੁਦੇਦਾਰਾਂ, ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਦੀਦਾਰ ਸਿੰਘ ਬੈਂਸ ਦੇ ਪਰਿਵਾਰਕ ਮੈਂਬਰਾਂ ਦਾ ਭਰਪੂਰ ਇਕੱਠ ਹੋਇਆ ।
ਤਿੰਨ ਮਿਲੀਅਨ ਡਾਲਰਾਂ ਦੀ ਲਾਗਤ ਨਾਲ ਬਣਾਇਆ ਗਿਆ ਇਹ ਪਾਰਕ ਕਰੀਬ ਪੰਜ ਏਕੜ ਵਿਚ ਫੈਲਿਆ ਹੋਇਆ ਹੈ। ਯਾਦ ਰਹੇ ਕਿ ਇਸ ਪਾਰਕ ਲਈ ਜਗ੍ਹਾ ਦੀਦਾਰ ਸਿੰਘ ਬੈਂਸ ਪਰਿਵਾਰ ਵੱਲੋਂ ਹੀ ਦਾਨ ਕੀਤੀ ਗਈ ਹੈ। ਇਸ ਪਾਰਕ ਵਿਚ ਦੋ ਪੈਵੇਲੀਅਨ, ਇਕ ਬਾਈਕ ਪਾਰਕ, ਇਕ ਫੁੱਲ ਬਾਸਕਟ ਵਾਲ ਕੋਰਟ, ਇਕ ਓਪਨ-ਏਅਰ ਕਸਰਤ-ਸ਼ਾਲਾ ਅਤੇ ਗ਼ੁਸਲਖ਼ਾਨਿਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਥੇ ਬਣਾਇਆ ਗਿਆ ਬਾਈਸਿਕਲ ਥੀਮ ਕੈਲੀਫੋਰਨੀਆ ਦਾ ਦੂਜਾ ਸਭ ਤੋਂ ਵੱਡਾ ਥੀਮ ਮੰਨਿਆ ਗਿਆ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles