#PUNJAB

ਮੰਤਰੀ ਕਟਾਰੂਚੱਕ ਦੀ ਵਿਵਾਦਗ੍ਰਸਤ ਵੀਡੀਓ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ 3 ਮੈਂਬਰੀ ਸਿਟ ਕਾਇਮ

-ਡੀ.ਆਈ.ਜੀ. ਭਾਰਗਵ ਸਿਟ ਦੇ ਮੁਖੀ
ਮਾਨਸਾ, 8 ਮਈ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਗ੍ਰਸਤ ਵੀਡੀਓ ‘ਤੇ ਰਾਜ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਡੀ.ਆਈ.ਜੀ. ਬਰਾਡਰ ਰੇਂਜ ਡਾ. ਨਰਿੰਦਰ ਭਾਰਗਵ ਨੂੰ ਸਿਟ ਦਾ ਮੁਖੀ ਬਣਾਇਆ ਹੈ, ਜਦੋਂ ਕਿ ਐੱਸ.ਐੱਸ.ਪੀ. ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਅਤੇ ਐੱਸ.ਐੱਸ.ਪੀ. ਪਠਾਨਕੋਟ ਹਰਕਮਲਪ੍ਰਤੀ ਸਿੰਘ ਖੱਖ ਮੈਂਬਰ ਹੋਣਗੇ। ਇਸ ਟੀਮ ਵੱਲੋਂ ਅਸ਼ਲੀਲ ਵੀਡੀਓ ਅਤੇ ਪੀੜਤ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀ.ਆਈ.ਜੀ. ਬਰਾਡਰ ਰੇਂਜ ਡਾ. ਨਰਿੰਦਰ ਭਾਰਗਵ ਨੂੰ ਪੀੜਤ ਨੌਜਵਾਨ ਲਈ ਸੁਰੱਖਿਆ ਪ੍ਰਦਾਨ ਲਈ ਵੀ ਕਿਹਾ ਗਿਆ ਹੈ।

Leave a comment