#INDIA

ਮੋਦੀ ਦੇ ਭਾਸ਼ਨ ਨਾਲ ਜੀ-20 ਸਿਖ਼ਰ ਸੰਮੇਲਨ ਸ਼ੁਰੂ, ‘ਭਾਰਤ ਮੰਡਪਮ’ ’ਚ ਪ੍ਰਧਾਨ ਮੰਤਰੀ ਨੇ ਵਿਸ਼ਵ ਨੇਤਾਵਾਂ ਦਾ ਸੁਆਗਤ ਕੀਤਾ

ਨਵੀਂ ਦਿੱਲੀ,  9 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਆਗਤ ਭਾਸ਼ਨ ਦੇ ਨਾਲ ਹੀ ਅੱਜ ਇਥੇ ਜੀ-20 ਸਿਖ਼ਰ ਸੰਮੇਲਨ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਅੱਜ ਸਵੇਰੇ ਇੱਥੇ ਜੀ-20 ਸੰਮੇਲਨ ਦੇ ਸਥਾਨ ‘ਭਾਰਤ ਮੰਡਪਮ’ ‘ਚ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟਾਰੇਜ਼, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਪਰਸਨ ਕ੍ਰਿਸਟਾਲੀਨਾ ਜਾਰਜੀਵਾ ਅਤੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਡਾਇਰੈਕਟਰ-ਜਨਰਲ ਨਗੋਜ਼ੀ ਓਕੋਨਜੋ-ਇਵੇਲਾ ਸਥਾਨ ‘ਤੇ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਇੱਥੇ ਪ੍ਰਗਤੀ ਮੈਦਾਨ ਵਿੱਚ ਨਵੇਂ ਬਣੇ ਸੰਮੇਲਨ ਸਥਾਨ ’ਤੇ ਪਹੁੰਚੀ। 13ਵੀਂ ਸਦੀ ਦੀ ਮਸ਼ਹੂਰ ਕਲਾਕ੍ਰਿਤੀ ਕੋਨਾਰਕ ਚੱਕਰ ਦੀ ਪ੍ਰਤੀਰੂਪ ਉਸ ਜਗ੍ਹਾ ਦੇ ਬਿਲਕੁਲ ਪਿੱਛੇ ਸਥਾਪਤ ਕੀਤੀ ਗਈ ਹੈ, ਜਿੱਥੇ ਸ੍ਰੀ ਮੋਦੀ ਨੇ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ। ਇਹ ਚੱਕਰ ਸਮੇਂ, ਤਰੱਕੀ ਅਤੇ ਨਿਰੰਤਰ ਤਬਦੀਲੀ ਦਾ ਪ੍ਰਤੀਕ ਹੈ।

Leave a comment