#INDIA

ਮੋਟੋਜੀਪੀ ਦੇ ਭਾਰਤ ‘ਚ ਕਦਮ ਰੱਖਣ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ

-ਦੇਸ਼ ਦੇ ਨਕਸ਼ੇ ‘ਚੋਂ ਜੰਮੂ ਕਸ਼ਮੀਰ ਤੇ ਲੱਦਾਖ ਗਾਇਬ
ਗ੍ਰੇਟਰ ਨੋਇਡਾ, 22 ਸਤੰਬਰ (ਪੰਜਾਬ ਮੇਲ)- ਮੋਟੋਜੀਪੀ ਦੇ ਭਾਰਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਅੱਜ ਇੱਥੇ ਕਰਵਾਏ ਪ੍ਰੀਮੀਅਰ ਟੂ ਵ੍ਹੀਲ ਰੇਸਿੰਗ ਦੇ ਅਭਿਆਸ ਸੈਸ਼ਨ ਦੌਰਾਨ ਦੇਸ਼ ਦੇ ਗ਼ਲਤ ਨਕਸ਼ੇ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ। ਇਸ ਨਕਸ਼ੇ ਵਿਚੋਂ ਕੇਂਦਰੀ ਸਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਗਾਇਬ ਹਨ। ਹਾਲਾਂਕਿ, ਕੁੱਝ ਲੋਕਾਂ ਵੱਲੋਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਉਠਾਏ ਜਾਣ ਮਗਰੋਂ ਮੋਟੋਜੀਪੀ ਦੇ ਪ੍ਰਬੰਧਕਾਂ ਨੇ ਇਸ ਭੁੱਲ ਸਬੰਧੀ ਮੁਆਫ਼ੀ ਮੰਗ ਲਈ ਹੈ। ‘ਐਕਸ’ ‘ਤੇ ਆਪਣੇ ਅਧਿਕਾਰਿਤ ਅਕਾਊਂਟ ‘ਤੇ ਮੋਟੋਜੀਪੀ ਨੇ ਕਿਹਾ, ”ਅਸੀਂ ਮੋਟੋਜੀਪੀ ਦੇ ਪ੍ਰਸਾਰਨ ਦੇ ਇੱਕ ਹਿੱਸੇ ਵਿਚ ਪਹਿਲਾਂ ਦਿਖਾਏ ਗਏ ਨਕਸ਼ੇ ਲਈ ਭਾਰਤ ਵਿਚਲੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦੇ ਹਾਂ। ਆਪਣੇ ਮੇਜ਼ਬਾਨ ਦੇਸ਼ ਲਈ ਸਮਰਥਨ ਤੇ ਪ੍ਰਸ਼ੰਸਾ ਤੋਂ ਇਲਾਵਾ ਕੋਈ ਹੋਰ ਬਿਆਨ ਦੇਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।” ਦੋ ਰੋਜ਼ਾ ਮੋਟਰ ਰੇਸਿੰਗ ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਵੇਗੀ।

Leave a comment