#SPORTS

ਮੈਸੀ ਨੇ ਜਿੱਤਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਪੈਰਿਸ, 28 ਫਰਵਰੀ (ਪੰਜਾਬ ਮੇਲ)- ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਇੱਥੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿਚ ਪਹਿਲੀ ਵਾਰ ਇਹ ਪੁਰਸਕਾਰ ਜਿੱਤਿਆ ਸੀ। ਇਸ ਤੋਂ ਇਲਾਵਾ ਅਰਜਨਟੀਨਾ ਨੇ ਕਈ ਹੋਰ ਪੁਰਸਕਾਰ ਵੀ ਜਿੱਤੇ ਹਨ। ਟੀਮ ਦੇ ਮੁੱਖ ਕੋਚ ਲਿਓਨੇਲ ਸਕਾਲੋਨੀ ਨੇ ਸਰਵੋਤਮ ਪੁਰਸ਼ ਕੋਚ ਦਾ ਪੁਰਸਕਾਰ, ਐਮਿਲਿਆਨੋ ਮਾਰਟੀਨੇਜ਼ ਨੇ ਸਰਬੋਤਮ ਪੁਰਸ਼ ਗੋਲਕੀਪਰ ਦਾ ਪੁਰਸਕਾਰ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਨੇ ਪਹਿਲੀ ਵਾਰ ਸਰਵੋਤਮ ਪ੍ਰਸ਼ੰਸਕ ਪੁਰਸਕਾਰ ਜਿੱਤਿਆ। ਸਪੇਨ ਦੀ ਅਲੈਕਸੀਆ ਪੁਟੇਲਸ ਨੇ ਲਗਾਤਾਰ ਦੂਜੀ ਵਾਰ ਸਰਵੋਤਮ ਫੀਫਾ ਮਹਿਲਾ ਖਿਡਾਰੀ ਅਵਾਰਡ 2022 ਜਿੱਤਿਆ।

Leave a comment