#AMERICA

ਮੈਕਸੀਕੋ ਦੇ ਹੋਟਲ ਵਿਚ ਕੈਲੀਫੋਰਨੀਆ ਵਾਸੀ ਜੋੜੇ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ, 18 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇ ਦੀਪ ਵਿਚ ਇਕ ਰਿਜ਼ਾਰਟ ਵਿਚ ਇਕ ਅਮਰੀਕੀ ਜੋੜੇ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮੈਕਸੀਕਨ ਅਧਿਕਾਰੀਆਂ ਨੇ ਦਿੱਤੀ ਹੈ। ਇਹ ਜੋੜਾ ਨਿਊਪੋਰਟ ਬੀਚ ਕੈਲੀਫੋਰਨੀਆ ਦਾ ਵਸਨੀਕ ਸੀ। ਪੀੜਤ ਪਰਿਵਾਰ ਤੇ ਬਾਜਾ ਕੈਲੀਫੋਰਨੀਆ ਸਰ ਅਟਾਰਨੀ ਜਨਰਲ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਜੌਹਨ ਹੀਥਕੋ (41) ਤੇ ਐਬੀ ਲੁਟਜ਼ (28) ਦੀ ਆਂਲਾਸ਼ਾਂ ਐਲਪੈਸ ਕੈਡਰੋ ਵਿਚ ਰਿਜ਼ਾਰਟਰਾਂ ਚੋਪੈਸਕੈਡਰੋ ਦੇ ਇਕ ਕਮਰੇ ਵਿਚੋਂ ਮਿਲੀਆਂ ਹਨ। ਸਥਾਨਕ ਸਮੇ ਅਨੁਸਾਰ ਕਾਬੋਨੇ ੜੇ ਸਥਿੱਤ 5 ਤਾਰਾ ਰਿਜ਼ਾਰਟ ਦੇ ਕਮਰੇ ਵਿਚੋਂ ਰਾਤ 9 ਵਜੇ ਦੇ ਆਸਪਾਸ ਜੋੜਾ ਮ੍ਰਿਤਕ ਹਾਲਤ ਵਿਚ ਮਿਲਿਆ। ਜਾਂਚ ਕਾਰਾਂ ਅਨੁਸਾਰ ਕਮਰੇ ਵਿਚ ਕਿਸੇ ਕਿਸਮ ਦੀ ਹਿੰਸਾ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਫੋਰੈਂਸਿਕ ਜਾਂਚ ਅਨੁਸਾਰ ਮੌਤਾਂ ਕੋਈ ਨਸ਼ੀਲਾ ਪਦਾਰਥ ਖਾਣ ਕਾਰਨ ਹੋਈਆਂ ਹਨ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Leave a comment