10.4 C
Sacramento
Tuesday, March 28, 2023
spot_img

ਮੈਕਸੀਕੋ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ‘ਤੇ ਹੋਈ ਸਖਤੀ

ਬਾਰਡਰ ‘ਤੇ ਇਕੱਠੀ ਹੋਈ ਭਾਰੀ ਭੀੜ
ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਮੈਕਸੀਕੋ ਨਾਲ ਲੱਗਦੀ ਯੂ.ਐੱਸ, ਸਰਹੱਦ ‘ਤੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਯੂ.ਐੱਸ, ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਵੱਡੀ ਭੀੜ ਇਕੱਠੀ ਹੋਈ ਅਤੇ ਇਸਨੂੰ ”ਮਾਸ ਐਂਟਰੀ ਕਰਨ ਦੇ ਸੰਭਾਵੀ ਖ਼ਤਰੇ” ਵਜੋਂ ਦੇਖਿਆ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਵਾਸੀ ਵੈਨੇਜ਼ੁਏਲਾ ਤੋਂ ਹਨ। ਉਨ੍ਹਾਂ ਨੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ ਕੀਤੀ ਪਰ ਅਮਰੀਕੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਹ ਲੋਕ ਅਮਰੀਕਾ ਵਿਚ ਸ਼ਰਨ ਦੀ ਮੰਗ ਕਰ ਰਹੇ ਹਨ। ਪੁਲਿਸ ਦੁਆਰਾ ਖਦੇੜਨ ਦੀ ਕੋਸ਼ਿਸ਼ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋ ਗਏ। ਇਨ੍ਹਾਂ ਲੋਕਾਂ ਨਾਲ ਬੱਚੇ ਵੀ ਸਨ।
ਸਮਾਚਾਰ ਏਜੰਸੀ ਰਾਇਟਰਜ਼ ਦੁਆਰਾ ਇਕ ਵੀਡੀਓ ਫੁਟੇਜ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੈਂਕੜੇ ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ‘ਚ ਕੰਡਿਆਲੀ ਤਾਰ ਅਤੇ ਸੰਤਰੀ ਪਲਾਸਟਿਕ ਦੀਆਂ ਰੁਕਾਵਟਾਂ ਦਿਖਾਈਆਂ ਗਈਆਂ ਹਨ, ਜੋ ਸੰਯੁਕਤ ਰਾਜ ਵਿਚ ਅਮਰੀਕਾ ਦੇ ਪੁਲ ਵੱਲ ਜਾਣ ਨੂੰ ਰੋਕਣ ਲਈ ਲਗਾਈਆਂ ਜਾ ਰਹੀਆਂ ਹਨ। ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਕੁਝ ਪ੍ਰਵਾਸੀਆਂ ‘ਤੇ ਪੁਲ ਤੋਂ ਪਹਿਲਾਂ ਸੀ.ਬੀ.ਪੀ. ਦੁਆਰਾ ਮਿਰਚ ਸਪਰੇਅ ਕੀਤੀ ਗਈ ਸੀ। ਬਹੁਤ ਸਾਰੇ ਪ੍ਰਵਾਸੀ ਨਵੀਂਆਂ ਨੀਤੀਆਂ ਤੋਂ ਨਿਰਾਸ਼ ਹੋ ਗਏ ਹਨ, ਜੋ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਲਾਗੂ ਕੀਤੀਆਂ ਗਈਆਂ ਹਨ। ਖਾਸ ਤੌਰ ‘ਤੇ ਸੀ.ਬੀ.ਪੀ. ਵਨ ਨਾਮਕ ਐਪ ਨਾਲ, ਜਿਸ ਲਈ ਇੱਕ ਸਥਿਰ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ, ਜੋ ਸਰਹੱਦ ‘ਤੇ ਜ਼ਿਆਦਾਤਰ ਲੋਕਾਂ ਕੋਲ ਨਹੀਂ ਹੈ। ਸ਼ਾਮ ਤੱਕ ਲੋਕਾਂ ਦੀ ਗਿਣਤੀ ਘੱਟਦੀ ਗਈ ਅਤੇ ਆਵਾਜਾਈ ਦਾ ਪ੍ਰਵਾਹ ਆਮ ਵਾਂਗ ਹੋ ਗਿਆ।
ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤੀ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਵੀ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ ਕਰਦੇ ਰਹੇ ਹਨ। ਉਨ੍ਹਾਂ ਨਾਲ ਵੀ ਅਜਿਹਾ ਵਿਵਹਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸਿਸ਼ ਵਿਚ ਕਈ ਵਾਰ ਨੌਜਵਾਨ ਹਾਦਸੇ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

Related Articles

Stay Connected

0FansLike
3,755FollowersFollow
20,700SubscribersSubscribe
- Advertisement -spot_img

Latest Articles