#Featured

ਮੈਕਸੀਕੋ ‘ਚ 175 ਪ੍ਰਵਾਸੀਆਂ ਨਾਲ ਭਰਿਆ ਟਰੱਕ ਮਿਲਿਆ

ਮੈਕਸੀਕੋ ਸਿਟੀ, 27 ਮਈ (ਪੰਜਾਬ ਮੇਲ)- ਮੈਕਸੀਕੋ ਦੇ ਚਿਆਪਾਸ ਸੂਬੇ ਵਿਚ ਇਕ ਟਰੱਕ ਵਿਚ ਸਵਾਰ 175 ਪ੍ਰਵਾਸੀ ਮਿਲੇ, ਜਿਨ੍ਹਾਂ ਵਿਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਹਨ। ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ (INM) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਨ.ਐੱਮ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਵਾਸੀ ਇਕ ਵੱਡੇ ਟ੍ਰੈਕਟਰ ਟ੍ਰੇਲਰ ਵਿਚ ਯਾਤਰਾ ਕਰ ਰਹੇ ਸਨ। ਹੋ ਸਕਦਾ ਹੈ ਕਿ ਇਹ ਪ੍ਰਵਾਸੀ ਵੀ ਸਰਹੱਦ ਪਾਰ ਅਮਰੀਕਾ ਜਾਣ ਦੀ ਤਾਕ ਵਿਚ ਹੋਣ। ਉਨ੍ਹਾਂ ਨੂੰ ਚਿਆਪਾ ਡੇ ਕੋਰੋਜੋ ਸ਼ਹਿਰ ਵਿਚ ਇਕ ਜਾਂਚ ਚੌਕੀ ‘ਤੇ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਚੌਕੀ ‘ਤੇ ਨਿਰੀਖਣ ਦੌਰਾਨ ਟਰੱਕ ਵਿਚ ਗਵਾਟੇਮਾਲਾ ਦੇ 154, ਇਕਵਾਡੋਰ ਦੇ 13, ਅਲ ਸਲਵਾਡੋਰ ਅਤੇ ਹੋਂਡੁਰਾਸ ਦੇ 3-3 ਲੋਕਾਂ ਦੇ ਨਾਲ-ਨਾਲ ਇਕ ਪਾਕਿਸਤਾਨੀ ਨਾਗਰਿਕ ਅਤੇ ਡੋਮਿਨਿਕਨ ਗਣਰਾਜ ਦਾ ਇਕ ਨਾਗਰਿਕ ਟਰੱਕ ਵਿਚ ਸਵਾਰ ਸੀ। ਇਨ੍ਹਾਂ ਵਿਚੋਂ 28 ਪ੍ਰਵਾਸੀ ਨਾਬਾਲਗ ਸਨ।

Leave a comment