18.4 C
Sacramento
Friday, September 22, 2023
spot_img

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

ਮੈਕਸੀਕੋ ਸਿਟੀ, 5 ਅਗਸਤ (ਪੰਜਾਬ ਮੇਲ)- ਮੈਕਸੀਕੋ ’ਚ ਯਾਤਰੀਆਂ ਨੂੰ ਲਿਜਾ ਰਹੀ ਬੱਸ ਨਾਇਰਿਟ ’ਚ ਵੀਰਵਾਰ ਸਵੇਰੇ 164 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ ਜਦਕਿ 23 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ’ਚ ਛੇ ਭਾਰਤੀ ਵੀ ਸ਼ਾਮਲ ਹਨ। ਬੱਸ ਮੈਕਸੀਕੋ ਸਿਟੀ ਤੋਂ ਤਿਜੁਆਨਾ ਜਾ ਰਹੀ ਸੀ। ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਪੁੱਛਗਿੱਛ ਦੌਰਾਨ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬੱਸ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਕੰਢੇ ਲੱਗੀ ਰੇਲਿੰਗ ਨਾਲ ਜਾ ਟਕਰਾਈ। ਮੈਕਸੀਕੋ ਦੀ ਇਕ ਅਖ਼ਬਾਰ ‘ਐੱਲ ਫਿਨਾਨਸੀਰੋ’ ਵਿਚ ਹਾਦਸੇ ਦੌਰਾਨ ਬਚੇ ਲੋਕਾਂ ਦੀ ਸੂਚੀ ’ਚ ਚਾਰ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ’ਚ ਰਾਜਨ ਸਿੰਘ, ਮਨਦੀਪ ਸਿੰਘ, ਅਦਾਮਾ ਕੇਨ ਤੇ ਹਾਨੀਹੇਊ ਕੇਨ ਸ਼ਾਮਲ ਹਨ। ਸੁਰੱਖਿਆ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਬੇਹੱਦ ਔਖੀ ਸੀ ਕਿਉਂਕਿ ਬੱਸ ਕਾਫ਼ੀ ਹੇਠਾਂ ਖੱਡ ’ਚ ਜਾ ਡਿੱਗੀ ਸੀ। ਇਸ ਤੋਂ ਪਹਿਲਾਂ ਬੀਤੇ ਮਹੀਨੇ ਦੱਖਣੀ ਸੂਬੇ ਓਕਸਾਕਾ ’ਚ ਵਾਪਰੇ ਬੱਸ ਹਾਦਸੇ ਦੌਰਾਨ 29 ਲੋਕਾਂ ਦੀ ਮੌਤ ਹੋ ਗਈ ਸੀ। ਉੱਧਰ, ਫਰਵਰੀ ’ਚ ਵਾਪਰੇ ਬੱਸ ਹਾਦਸੇ ’ਚ ਕਰੀਬ 17 ਲੋਕਾਂ ਦੀ ਜਾਨ ਚਲੀ ਗਈ ਸੀ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles