#AMERICA

ਮੈਂ ਪੌਪ ਸਟਾਰ ਟੇਲਰ ਸਵਿਫਟ ਨੂੰ ਨਫਰਤ ਕਰਦਾ ਹਾਂ : ਟਰੰਪ

ਨਿਊਯਾਰਕ, 17 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਪੌਪ ਸਟਾਰ ਟੇਲਰ ਸਵਿਫਟ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਸਵਿਫਟ ਨੂੰ ਨਫਰਤ ਕਰਦੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਸਵਿਫਟ ਨੂੰ ਹੈਰਿਸ ਦਾ ਸਮਰਥਨ ਕਰਨ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ। ਹਾਲ ਹੀ ਵਿਚ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ‘ਟਰੂਥ ਸੋਸ਼ਲ’ ‘ਤੇ ਪੋਸਟ ਕੀਤਾ ਸੀ। ਟਰੰਪ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਕੁਝ ਦਿਨ ਪਹਿਲਾਂ ਟੇਲਰ ਸਵਿਫਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ਅਤੇ ਟਿਮ ਵਾਲਜ਼ ਨੂੰ ਵੋਟ ਦੇਵੇਗੀ। ਟਰੰਪ ਉਦੋਂ ਤੋਂ ਹੀ ਟੇਲਰ ਸਵਿਫਟ ‘ਦੇ ਪਿੱਛੇ ਪਏ ਹੋਏ ਹਨ।