15.1 C
Sacramento
Tuesday, October 3, 2023
spot_img

ਮੂਸੇਵਾਲ ਕਤਲਕਾਂਡ ‘ਚ ਵਾਂਟੇਡ ਗੈਂਗਸਟਰ ਧਰਮਨਜੋਤ ਅਮਰੀਕਾ ‘ਚ ਗ੍ਰਿਫਤਾਰ

* ਮੂਸੇਵਾਲਾ ਕਤਲਕਾਂਡ ਲਈ ਮੁਹੱਈਆ ਕਰਵਾਏ ਸਨ ਹਥਿਆਰ
ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਮੂਸੇਵਾਲਾ ਕਤਲਕਾਂਡ ‘ਚ ਵਾਂਟੇਡ ਹਥਿਆਰ ਮਾਫੀਆ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਹਲੋਂ ਦੇ ਕਈ ਨਾਮੀ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ । ਉਸ ‘ਤੇ ਦੋਸ਼ ਹੈ ਕਿ ਮੂਸੇਵਾਲਾ ਕਤਲਕਾਂਡ ਵਿਚ ਇਸਤੇਮਾਲ ਹੋਏ ਹਥਿਆਰ ਇਸ ਨੇ ਹੀ ਪਹੁੰਚਾਏ ਸਨ। ਧਰਮਨਜੋਤ ਸਿੰਘ ਕਾਹਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਗੈਂਗਸਟਰਾਂ ਨੂੰ ਏ. ਕੇ.-47 ਤੇ ਜਿਗਾਣਾ ਵਰਗੇ ਅਤਿ ਆਧੁਨਿਕ ਹਥਿਆਰਾਂ ਦੀ ਸਪਲਾਈ ਕਰਦਾ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਪੰਜਾਬ ਪੁਲਿਸ ਤੇ ਐੱਫ.ਬੀ.ਆਈ. ਨੂੰ ਇਸ ਦੀ ਤਲਾਸ਼ ਸੀ। ਇਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਦੇ ਬਾਅਦ ਇਸ ਨੂੰ ਅਮਰੀਕਾ ਦੇ ਕੈਲੀਫੋਰਨੀਆ ‘ਚ ਹਿਰਾਸਤ ਵਿਚ ਲਿਆ ਹੈ।
ਭਾਰਤੀ ਜਾਂਚ ਏਜੰਸੀਆਂ ਜਲਦ ਹੀ ਐੱਫ.ਬੀ.ਆਈ. ਨਾਲ ਸੰਪਰਕ ਕਰਨਗੀਆਂ ਤਾਂ ਕਿ ਧਰਮਨਜੋਤ ਨੂੰ ਜਲਦ ਭਾਰਤ ਲਿਆਂਦਾ ਜਾ ਸਕੇ। ਧਰਮਜੋਤ ਸਿੰਘ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles