#INDIA

ਮੁੰਬਈ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਪ੍ਰਾਈਵੇਟ ਚਾਰਟਰਡ ਜਹਾਜ਼ ਦੇ ਹੋਏ ਦੋ ਟੋਟੇ, ਤਿੰਨ ਲੋਕ ਜ਼ਖ਼ਮੀ

ਮੁੰਬਈ, 15 ਸਤੰਬਰ (ਪੰਜਾਬ ਮੇਲ)- ਮੁੰਬਈ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਇਕ ਪ੍ਰਾਈਵੇਟ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ ਦੋ ਕਰੂ ਮੈਂਬਰ ਸਵਾਰ ਸਨ। ਜਾਣਕਾਰੀ ਮੁਤਾਬਕ, ਇਸ ਹਾਦਸੇ ‘ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। 

ਡੀ.ਜੀ.ਸੀ.ਏ. ਨੇ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਵੀ.ਐੱਸ.ਆਰ. ਵੈਂਚਰਜ਼ ਲਿਅਰਜੈੱਟ 45 ਜਹਾਜ਼ ਵੀ.ਟੀ.-ਡੀ.ਬੀ.ਐੱਲ. ਮੁੰਬਈ ਹਵਾਈ ਅੱਡੇ ‘ਤੇ ਰਨਵੇਅ-27 ‘ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ 2 ਕਰੂ ਮੈਂਬਰ ਸਨ। ਭਾਰੀ ਬਾਰਿਸ਼ ਕਾਰਨ ਵਿਜ਼ੀਬਿਲਿਟੀ 700 ਮੀਟਰ ਹੀ ਸੀ। ਇਸ ਹਾਦਸੇ ਤੋਂ ਬਾਅਦ ਦੀ ਵੀਡੀਓ ‘ਚ ਮੁੰਬਈ ਹਵਾਈ ਅੱਡੇ ‘ਤੇ ਬਾਰਿਸ਼ ਦਰਮਿਆਨ ਰਨਵੇਅ ਦੇ ਨੇੜੇ ਜਹਾਜ਼ ਦੇ ਮਲਬੇ ਨੂੰ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ ‘ਚ ਅੱਗ ਲੱਗ ਗਈ ਸੀ ਜਿਸ ‘ਤੇ ਐਮਰਜੈਂਸੀ ਸੇਵਾਵਾਂ ਨੇ ਕਾਬੂ ਪਾ ਲਿਆ। ਲਿਅਰਜੈੱਟ 45 ਕੈਨੇਡਾ ਸਥਿਤ ਬੰਬਾਰਡੀਅਰ ਐਵੀਏਸ਼ਨ ਦੇ ਇਕ ਡਿਵਿਜ਼ਨ ਦੁਆਰਾ ਬਣਾਇਆ ਗਿਆ 9 ਸੀਟਾਂ ਵਾਲਾ ਸੁਪਰ-ਲਾਈਟ ਬਿਜ਼ਨੈੱਸ ਜੈੱਟ ਹੈ।

Leave a comment