#INDIA

ਮੁੰਬਈ ਪੁਲਿਸ ਨੂੰ ਆਇਆ ਧਮਕੀ ਭਰਿਆ ਫੋਨ

ਕਿਹਾ: ਜੇ ਸੀਮਾ ਹੈਦਰ ਪਾਕਿਸਤਾਨ ਵਾਪਸ ਨਾ ਪਰਤੀ ਤਾਂ ਭਾਰਤ ‘ਚ ਹੋਵੇਗਾ 26/11 ਵਰਗਾ ਹਮਲਾ
ਮੁੰਬਈ, 14 ਜੁਲਾਈ (ਪੰਜਾਬ ਮੇਲ)- ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਹੈ, ਜਿਸ ਨੇ ਧਮਕੀ ਦਿੱਤੀ ਹੈ ਕਿ ਜੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਆਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿਚ 26/11 ਵਰਗਾ ਅੱਤਵਾਦੀ ਹਮਲਾ ਹੋ ਸਕਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 12 ਜੁਲਾਈ ਨੂੰ ਧਮਕੀ ਵਾਲਾ ਫੋਨ ਆਇਆ ਸੀ। ਫੋਨ ਕਰਨ ਵਾਲਾ ਉਰਦੂ ‘ਚ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਜੇ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ ‘ਚ 26/11 ਦੇ ਮੁੰਬਈ ਹਮਲੇ ਵਾਂਗ ਅੱਤਵਾਦੀ ਹਮਲਾ ਹੋਵੇਗਾ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ।

Leave a comment